29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲਿ੍ਹਆਂ 'ਚ ਹਰੇਕ ਨਾਕੇ 'ਤੇ ਰੋਕੀਆਂ ਗੱਡੀਆਂ

Ad Position 21
No active advertisement
ਅਜੀਤ ਡੈਸਕ 03-11-2025
ਫ਼ਾਜ਼ਿਲਕਾ, 2 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲਿ੍ਹਆਂ 'ਚ ਮੁੱਖ ਮਾਰਗਾਂ 'ਤੇ ਲੱਗੇ ਨਾਕਿਆਂ 'ਤੇ ਤੜਕਸਾਰ ਅਖ਼ਬਾਰਾਂ ਲਿਆ ਰਹੀਆਂ ਗੱਡੀਆਂ ਨੂੰ ਰੋਕ ਕੇ ਛਾਣਬੀਣ ਕੀਤੀ ਗਈ, ਜਿਸ ਕਾਰਨ ਨਿਰਧਾਰਤ ਸਮੇਂ 'ਤੇ ਅਖਬਾਰਾਂ ਪਹੰੁਚਣ 'ਚ ਦੇਰੀ ਹੋਈ | ਜਾਣਕਾਰੀ ਅਨੁਸਾਰ ਜਲੰਧਰ ਤੋਂ ਜਿਵੇਂ ਹੀ ਅਖ਼ਬਾਰਾਂ ਵਾਲੀਆਂ ਗੱਡੀਆਂ ਤੁਰੀਆਂ ਤਾਂ ਪਹਿਲੇ ਪੜਾਅ 'ਤੇ ਗੱਡੀਆਂ 'ਚੋਂ ਸਾਰੇ ਅਖ਼ਬਾਰਾਂ ਦੇ ਬੰਡਲ ਉਤਰਵਾ ਕੇ ਬਾਰੀਕੀ ਨਾਲ ਜਾਂਚ ਕੀਤੀ ਗਈ | ਇਕ ਥਾਂ 'ਤੇ ਚੈਕਿੰਗ ਤੋਂ ਬਾਅਦ 50 ਕਿੱਲੋਮੀਟਰ ਦੇ ਵਿਚ-ਵਿਚ ਲੱਗੇ ਨਾਕਿਆਂ 'ਤੇ ਗੱਡੀਆਂ ਨੂੰ ਲੰਮਾ ਸਮਾਂ ਰੋਕ ਕੇ ਪੁੱਛ ਪੜਤਾਲ ਚੱਲਦੀ ਰਹੀ | ਜਾਣਕਾਰੀ ਅਨੁਸਾਰ ਜਿਵੇਂ ਫ਼ਿਰੋਜ਼ਪੁਰ-ਫ਼ਾਜ਼ਿਲਕਾ ਜ਼ਿਲ੍ਹੇ ਦੀ ਹੱਦ 'ਤੇ ਅਮੀਰ ਖ਼ਾਸ ਜੀ.ਟੀ. ਰੋਡ 'ਤੇ ਗੱਡੀ ਨੂੰ ਰੋਕੀ ਰੱਖਣ ਤੋਂ ਬਾਅਦ ਫਿਰ ਕੁਝ ਹੀ ਕਿੱਲੋਮੀਟਰਾਂ ਬਾਅਦ ਜਲਾਲਾਬਾਦ ਦਾਖ਼ਲ ਹੁੰਦਿਆਂ ਹੀ ਫਿਰ ਗੱਡੀ ਨੂੰ ਰੋਕ ਲਿਆ ਗਿਆ | ਜ਼ਿਲ੍ਹੇ ਦੇ ਉੱਚ-ਅਧਿਕਾਰੀ ਦੇ ਦਖ਼ਲ ਤੋਂ ਬਾਅਦ ਵੀ ਗੱਡੀਆਂ ਨਿਰਧਾਰਤ ਸਮੇਂ ਤੋਂ 5 ਘੰਟੇ ਦੀ ਦੇਰ ਨਾਲ ਪੁੱਜੀਆਂ | ਇਸ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਇਹ ਹੁਕਮ ਮਿਲਿਆ ਸੀ ਕਿ ਸੜਕਾਂ 'ਤੇ ਨਾਕਾਬੰਦੀ ਜਾਰੀ ਰੱਖਣਾ ਤੇ ਗੱਡੀਆਂ ਦੇ ਵਿਸ਼ੇਸ਼ ਨੰਬਰ ਦੇ ਕੇ ਚੈਕਿੰਗ ਕਰਨ ਲਈ ਕਿਹਾ ਗਿਆ ਸੀ, ਜਿਸ ਕਾਰਨ ਕਈ ਸਟੇਸ਼ਨਾਂ 'ਤੇ ਅਖ਼ਬਾਰਾਂ ਨਹੀਂ ਪਹੰੁਚ ਸਕੀਆਂ | ਲੋਕਾਂ ਨੇ ਅਖ਼ਬਾਰਾਂ ਵਾਲੀਆਂ ਗੱਡੀਆਂ ਨਾਲ ਇਸ ਤਰ੍ਹਾਂ ਦੇ ਵਰਤਾਓ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ਇਸ ਨੂੰ ਪ੍ਰੈਸ ਦੀ ਆਜ਼ਾਦੀ 'ਤੇ ਹਮਲਾ ਦੱਸਿਆ ਹੈ |

Ad Position 22
No active advertisement
ਪਿਛਲੀ ਖ਼ਬਰ ਆਸਰੋਂ ਪੁਲਿਸ ਵਲੋਂ ਅਖ਼ਬਾਰਾਂ ਵਾਲੀਆਂ ਗੱਡੀਆਂ ਦੀ ਬਾਰੀਕੀ ਨਾਲ ਜਾਂਚ <br/> ਅਗਲੀ ਖ਼ਬਰ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਚਿੰਤਾਜਨਕ-ਸਿਰਸਾ
Ad Position 24