17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਮਾਜ ਤੇ ਰਾਸ਼ਟਰਾਂ ਲਈ ਖ਼ਤਰਾ ਹਨ ਨਸ਼ੀਲੇ ਪਦਾਰਥ ਤੇ ਅੱਤਵਾਦ-ਮੋਦੀ

Ad Position 21
No active advertisement
ਅਜੀਤ ਡੈਸਕ 23-11-2025

ਜੀ-20 ਸੰਮੇਲਨ ਦੌਰਾਨ ਮਾਨਵਤਾਵਾਦ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਸੰਭਾਲ ਤੇ ਗਿਆਨ ਤਜਵੀਜ਼ਾਂ ਰੱਖੀਆਂ
ਜੋਹਾਨਸਬਰਗ, 22 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿਸ਼ਵਵਿਆਪੀ ਵਿਕਾਸ ਮਾਪਦੰਡਾਂ 'ਤੇ ਡੂੰਘਾਈ ਨਾਲ ਮੁੜ-ਵਿਚਾਰ ਕਰਨ ਦਾ ਸੱਦਾ ਦਿੰਦਿਆਂ 'ਡਰੱਗ-ਅੱਤਵਾਦ' ਗੱਠਜੋੜ ਵਿਰੁੱਧ ਜੰਗ ਲਈ ਅਤੇ ਮਾਨਵਤਾਵਾਦ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਸੰਭਾਲ ਅਤੇ ਹੁਨਰ 'ਤੇ ਆਪਣੀਆਂ ਤਜਵੀਜ਼ਾਂ ਪੇਸ਼ ਕੀਤੀਆਂ | ਜੀ-20 ਨੇਤਾਵਾਂ ਦੀ ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਵਾਤਾਵਰਨ-ਸੰਤੁਲਿਤ, ਸੱਭਿਆਚਾਰਕ ਤੌਰ 'ਤੇ ਅਮੀਰ ਤੇ ਸਮਾਜਿਕ ਤੌਰ 'ਤੇ ਇਕਸੁਰ ਜੀਵਨ ਢੰਗਾਂ ਨੂੰ ਸੁਰੱਖਿਅਤ ਰੱਖਣ ਲਈ ਜੀ-20 ਅਧੀਨ ਇਕ ਵਿਸ਼ਵ ਵਿਆਪੀ ਪਰੰਪਰਾਗਤ ਗਿਆਨ ਭੰਡਾਰ ਬਣਾਉਣ ਦਾ ਪ੍ਰਸਤਾਵ ਰੱਖਿਆ | ਮੋਦੀ ਨੇ 'ਸਮਵੇਸ਼ੀ ਤੇ ਟਿਕਾਊ ਆਰਥਿਕ ਵਿਕਾਸ ਕਿਸੇ ਨੂੰ ਵੀ ਪਿੱਛੇ ਨਹੀਂ ਛੱਡਦਾ' ਵਿਸ਼ੇ 'ਤੇ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਾਡੇ ਲਈ ਆਪਣੇ ਵਿਕਾਸ ਮਾਪਦੰਡਾਂ 'ਤੇ ਮੁੜ-ਵਿਚਾਰ ਕਰਨ ਤੇ ਉਸ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਦਾ ਸਹੀ ਸਮਾਂ ਹੈ, ਜੋ ਸਮਾਵੇਸ਼ੀ ਤੇ ਟਿਕਾਊ ਹੋਵੇ | ਉਨ੍ਹਾਂ ਕਿਹਾ ਕਿ ਭਾਰਤ ਦੇ ਸੱਭਿਅਕ ਮੁੱਲ, ਖਾਸ ਕਰਕੇ ਅਟੁੱਟ ਮਨੁੱਖਤਾਵਾਦ ਦਾ ਸਿਧਾਂਤ ਅੱਗੇ ਵਧਣ ਦਾ ਰਸਤਾ ਪੇਸ਼ ਕਰਦੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ, ਖਾਸ ਕਰਕੇ ਫੈਂਟਾਨਿਲ ਵਰਗੇ ਬਹੁਤ ਹੀ ਖ਼ਤਰਨਾਕ ਪਦਾਰਥਾਂ ਦੀ ਚੁਣੌਤੀ ਨੂੰ ਦੂਰ ਕਰਨ ਲਈ ਭਾਰਤ ਵਲੋਂ ਨਸ਼ੀਲੇ ਪਦਾਰਥਾਂ-ਅੱਤਵਾਦ ਦੇ ਗੱਠਜੋੜ ਦਾ ਮੁਕਾਬਲਾ ਕਰਨ ਲਈ ਜੀ-20 ਪਹਿਲਕਦਮੀ ਦਾ ਪ੍ਰਸਤਾਵ ਰੱਖਿਆ | ਉਨ੍ਹਾਂ ਕਿਹਾ ਕਿ ਅਫਰੀਕਾ ਦੀ ਤਰੱਕੀ ਵਿਸ਼ਵਵਿਆਪੀ ਤਰੱਕੀ ਲਈ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਜੀ-20-ਅਫਰੀਕਾ ਹੁਨਰ ਗੁਣਕ ਪਹਿਲਕਦਮੀ ਦਾ ਪ੍ਰਸਤਾਵ ਰੱਖਿਆ | ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਅਫਰੀਕਾ ਨਾਲ ਏਕਤਾ 'ਚ ਖੜ੍ਹਾ ਰਿਹਾ ਹੈ | ਮੈਨੂੰ ਇਸ ਤੱਥ 'ਤੇ ਮਾਣ ਹੈ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਹੀ ਅਫਰੀਕੀ ਯੂਨੀਅਨ ਇਕ ਸਥਾਈ ਜੀ-20 ਮੈਂਬਰ ਬਣਿਆ | ਉਨ੍ਹਾਂ ਕਿਹਾ ਕਿ ਸਾਡਾ ਸਮੂਹਿਕ ਟੀਚਾ ਅਗਲੇ ਦਹਾਕੇ ਅੰਦਰ ਅਫਰੀਕਾ 'ਚ 10 ਲੱਖ ਪ੍ਰਮਾਣਿਤ ਸਿਖਲਾਈ ਪ੍ਰਾਪਤ ਮਾਹਿਰ ਬਣਾਉਣ ਵੱਲ ਹੋਣਾ ਚਾਹੀਦਾ ਹੈ | ਉਨ੍ਹਾਂ ਜੀ-20 ਗਲੋਬਲ ਹੈਲਥਕੇਅਰ ਰਿਸਪਾਂਸ ਟੀਮ ਦੀ ਸਥਾਪਨਾ ਦਾ ਵੀ ਪ੍ਰਸਤਾਵ ਰੱਖਿਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਿਹਤ ਐਮਰਜੈਂਸੀ ਤੇ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨ ਵੇਲੇ ਇਕੱਠੇ ਕੰਮ ਕਰਨ 'ਤੇ ਹੋਰ ਮਜ਼ਬੂਤ ਹੁੰਦੇ ਹਾਂ | ਸਾਡੀ ਕੋਸ਼ਿਸ਼ ਸਾਥੀ ਜੀ-20 ਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਡਾਕਟਰੀ ਮਾਹਿਰਾਂ ਦੀਆਂ ਟੀਮਾਂ ਬਣਾਉਣ ਦੀ ਹੋਣੀ ਚਾਹੀਦੀ ਹੈ, ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ 'ਚ ਤੇਜ਼ੀ ਨਾਲ ਤਾਇਨਾਤੀ ਲਈ ਤਿਆਰ ਹੋਣ |

Ad Position 22
No active advertisement
ਪਿਛਲੀ ਖ਼ਬਰ ਐਲਾਨਨਾਮੇ 'ਚ ਅੱਤਵਾਦ 'ਤੇ ਭਾਰਤ ਦੇ ਰੁਖ਼ ਨੂੰ ਮਿਲਿਆ ਵਿਸ਼ਵ ਸਮਰਥਨ ਅਗਲੀ ਖ਼ਬਰ ਚੰਡੀਗੜ੍ਹ ਨੂੰ ਸਥਾਈ ਕੇਂਦਰੀ ਪ੍ਰਦੇਸ਼ ਬਣਾਉਣ ਦੀ ਤਿਆਰੀ
Ad Position 24