17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨਵੇਂ ਵਿਆਹੇ ਜੋੜੇ ਨੂੰ ਆਨਲਾਈਨ ਰਿਸੈਪਸ਼ਨ 'ਚ ਸ਼ਾਮਿਲ ਹੋਣਾ ਪਿਆ

Ad Position 21
No active advertisement
ਅਜੀਤ ਡੈਸਕ 06-12-2025

ਹੁਬਲੀ (ਕਰਨਾਟਕ), 5 ਦਸੰਬਰ (ਪੀ. ਟੀ. ਆਈ.)-ਨਵੇਂ ਵਿਆਹੇ ਜੋੜੇ ਦੀ ਰਿਸੈਪਸ਼ਨ ਇਥੇ 3 ਦਸੰਬਰ ਨੂੰ ਤੈਅ ਕੀਤੀ ਗਈ ਸੀ, ਪ੍ਰੰਤੂ ਇੰਡੀਗੋ ਦੇ ਆਪਰੇਸ਼ਨ 'ਚ ਰੁਕਾਵਟ ਦੀ ਵਜ੍ਹਾ ਨਾਲ ਜੋੜੇ ਨੂੰ ਆਪਣੇ ਵੱਡੇ ਪ੍ਰੋਗਰਾਮ 'ਚ ਵੀਡੀਓ ਕਾਨਫਰੰਸ ਦੇ ਜ਼ਰੀਏ ਹੀ ਸ਼ਾਮਿਲ ਹੋਣਾ ਪਿਆ | ਇਸ ਖਾਸ ਦਿਨ ਨੂੰ ਨਾ ਖੁੰਝਣ ਦੇਣ ਦਾ ਇਰਾਦੇ ਨਾਲ, ਜੋੜਾ ਭੁਬਨੇਸ਼ਵਰ ਤੋਂ ਵੀਡੀਏ ਕਾਨਫਰੰਸ ਜ਼ਰੀਏ ਸਥਾਨ 'ਤੇ ਇਕ ਵੱਡੀ ਸਕ੍ਰੀਨ 'ਤੇ ਦਿਸਿਆ, ਮਹਿਮਾਨਾਂ ਦਾ ਸਵਾਗਤ ਕੀਤੀ ਅਤੇ ਖੁਦ ਮੌਜੂਦ ਨਾ ਹੋਣ ਦੇ ਲਈ ਮੁਆਫ਼ੀ ਮੰਗੀ | ਦੁਲਹਨ ਦੇ ਮਾਤਾ-ਪਿਤਾ ਨੇ ਓਡੀਸ਼ਾ ਦੇ ਭੁਬਨੇਸ਼ਵਰ 'ਚ 23 ਨਵੰਬਰ ਨੂੰ ਵਿਆਹ ਕਰਨ ਵਾਲੇ ਜੋੜੇ ਦੀ ਤਰਫੋਂ ਤੈਅ ਰਿਸ਼ੈਪਸ਼ਨ ਦੀ ਜਗ੍ਹਾ ਗੁਜਰਾਤ ਭਵਨ ਵਿਖੇ ਇਸ ਮੌਕੇ 'ਤੇ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ Gurdwara Bangla Sahib Delhi ਤੋਂ Gurbani Vichar ਦਾ ਸਿੱਧਾ ਪ੍ਰਸਾਰਣ ਅਗਲੀ ਖ਼ਬਰ ਰੂਸ ਦੀ ਐਚ.ਐਸ.ਈ. ਯੂਨੀਵਰਸਿਟੀ ਨਾਲ ਮਿਲ ਕੇ ਡੀ.ਯੂ. ਬਣਾਏਗਾ 'ਸਪੇਸ ਮਿਰਰ ਲੈਬ' <br/>
Ad Position 24