25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਭਾਰਤ ਤੇ ਇਥੋਪੀਆ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸੰਪਰਕ 'ਚ ਕੁਦਰਤੀ ਭਾਈਵਾਲ-ਮੋਦੀ

Ad Position 21
No active advertisement
ਅਜੀਤ ਡੈਸਕ 18-12-2025

ਇਥੋਪੀਆ ਦੀ ਸੰਸਦ ਦੇ ਸਾਂਝੇ ਇਜਲਾਸ ਨੂੰ ਕੀਤਾ ਸੰਬੋਧਨ
ਅਦੀਸ ਅਬਾਬਾ, 17 ਦਸੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੋਪੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਇਥੋਪੀਆ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸੰਪਰਕ 'ਚ ਕੁਦਰਤੀ ਭਾਈਵਾਲ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਦੇਸ਼ ਇਕ ਅਜਿਹੀ ਦੁਨੀਆ ਲਈ ਕੰਮ ਕਰਦੇ ਹਨ, ਜੋ ਵਧੇਰੇ ਨਿਆਂਪੂਰਨ, ਵਧੇਰੇ ਬਰਾਬਰ ਅਤੇ ਵਧੇਰੇ ਸ਼ਾਂਤੀਪੂਰਨ ਹੋਵੇ | ਮੋਦੀ, ਜੋ ਮੰਗਲਵਾਰ ਨੂੰ ਇਥੋਪੀਆ ਦੀ ਆਪਣੀ ਪਹਿਲੀ ਦੁਵੱਲੀ ਯਾਤਰਾ 'ਤੇ ਜਾਰਡਨ ਤੋਂ ਇਥੇ ਪਹੁੰਚੇ ਸਨ, ਨੇ ਕਿਹਾ ਕਿ ਸ਼ੇਰਾਂ ਦੀ ਧਰਤੀ ਇਥੋਪੀਆ 'ਚ ਹੋਣਾ ਅਦਭੁੱਤ ਹੈ | ਉਨ੍ਹਾਂ ਸਥਾਨਕ ਭਾਸ਼ਾ 'ਚ ਸੰਸਦ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ 'ਤੇਨਾ ਯਿਸਟਿਲਿਨ, ਸਲਾਮ' | ਮੋਦੀ ਨੇ ਇਥੋਪੀਆ ਦੀ ਸੰਸਦ ਦੇ ਸਾਂਝੇ ਇਜਲਾਸ ਨੂੰ ਆਪਣੇ ਸੰਬੋਧਨ 'ਚ ਕਿਹਾ ਕਿ ਮੈਨੂੰ ਇਥੇ ਘਰ ਵਰਗਾ ਮਹਿਸੂਸ ਹੋ ਰਿਹਾ ਹੈ, ਕਿਉਂਕਿ ਮੇਰਾ ਗ੍ਰਹਿ ਰਾਜ ਗੁਜਰਾਤ ਵੀ ਸ਼ੇਰਾਂ ਦਾ ਘਰ ਹੈ | ਇਹ ਦੁਨੀਆ ਦੀ 18ਵੀਂ ਸੰਸਦ ਸੀ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ | ਪ੍ਰਧਾਨ ਮੰਤਰੀ ਮੋਦੀ, ਜਿਨ੍ਹਾਂ ਦੇ ਭਾਸ਼ਣ ਦੌਰਾਨ 50 ਤੋਂ ਵੱਧ ਵਾਰ ਤਾੜੀਆਂ ਵੱਜੀਆਂ, ਨੇ ਕਿਹਾ ਕਿ ਇਥੋਪੀਆ ਅਫਰੀਕਾ ਦੇ ਚੌਰਾਹੇ 'ਤੇ ਬੈਠਾ ਹੈ, ਜਦੋਂਕਿ ਭਾਰਤ ਹਿੰਦ ਮਹਾਸਾਗਰ ਦੇ ਕੇਂਦਰ 'ਚ ਸਥਿਤ ਹੈ | ਉਨ੍ਹਾਂ ਕਿਹਾ ਕਿ ਇਸ ਸਾਲ ਦੇ ਸ਼ੁਰੂ 'ਚ ਰੱਖਿਆ ਸਹਿਯੋਗ ਸਮਝੌਤੇ 'ਤੇ ਦਸਤਖ਼ਤ ਕਰਨ ਨਾਲ ਆਪਸੀ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਹੋਰ ਮਜ਼ਬੂਤ ਹੋ ਗਈ | ਇਹ ਸਮਝੌਤਾ ਡੂੰਘੇ ਫ਼ੌਜੀ ਸਹਿਯੋਗ 'ਤੇ ਕੇਂਦਿ੍ਤ ਹੈ | ਇਸ 'ਚ ਸਾਈਬਰ ਸੁਰੱਖਿਆ, ਰੱਖਿਆ ਉਦਯੋਗਾਂ 'ਚ ਸਾਂਝੀ ਖੋਜ ਤੇ ਸਮਰੱਥਾ ਨਿਰਮਾਣ 'ਚ ਸਹਿਯੋਗ ਸ਼ਾਮਿਲ ਹੈ | ਪ੍ਰਧਾਨ ਮੰਤਰੀ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਇਥੋਪੀਆ ਦੀ ਏਕਤਾ ਅਤੇ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਵਚਨਬੱਧਤਾ ਦੀ ਪੁਸ਼ਟੀ ਕਰਨ ਲਈ ਧੰਨਵਾਦ ਵੀ ਕੀਤਾ | ਮੋਦੀ ਨੇ ਕਿਹਾ ਕਿ ਉਹ ਲੋਕਤੰਤਰ ਦੇ ਇਸ ਮੰਦਰ 'ਚ ਪ੍ਰਾਚੀਨ ਗਿਆਨ ਅਤੇ ਆਧੁਨਿਕ ਇੱਛਾਵਾਂ ਵਾਲੇ ਰਾਸ਼ਟਰ ਦੇ ਦਿਲ 'ਚ ਹੋਣ ਦਾ ਸਨਮਾਨ ਮਹਿਸੂਸ ਕਰ ਰਹੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਭਾਰਤ ਦੇ 1.4 ਅਰਬ ਲੋਕਾਂ ਵਲੋਂ ਦੋਸਤੀ, ਸਦਭਾਵਨਾ ਅਤੇ ਭਾਈਚਾਰੇ ਦੀਆਂ ਸ਼ੁੱਭਕਾਮਨਾਵਾਂ ਲੈ ਕੇ ਆਇਆ ਹਾਂ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਗਰੋਹ ਦੇ ਪੰਜ ਸ਼ੂਟਰ ਗਿ੍ਫ਼ਤਾਰ <br/> ਅਗਲੀ ਖ਼ਬਰ ਐਸ਼ਦੀਪ ਤੇ ਜੁਗਰਾਜ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ <br/>
Ad Position 24