19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਈ. ਡੀ. ਵਲੋਂ ਪੀ.ਏ.ਸੀ.ਐੱਲ. ਦੀਆਂ 3,400 ਕਰੋੜ ਰੁਪਏ ਤੋਂ ਵੱਧ ਦੀਆਂ ਨਵੀਆਂ ਜਾਇਦਾਦਾਂ ਜ਼ਬਤ <br/>

Ad Position 21
No active advertisement
ਅਜੀਤ ਡੈਸਕ 19-12-2025
ਨਵੀਂ ਦਿੱਲੀ, 18 ਦਸੰਬਰ (ਪੀ. ਟੀ. ਆਈ)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਦੱਸਿਆ ਕਿ ਉਸਨੇ ਚੰਡੀਗੜ੍ਹ ਸਥਿਤ ਪੀ. ਏ. ਸੀ. ਐ ਲ., ਜਿਸ 'ਤੇ 48,000 ਕਰੋੜ ਰੁਪਏ ਦੀ ਪੋਂਜ਼ੀ ਸਕੀਮ ਚਲਾਉਣ ਦਾ ਦੋਸ਼ ਹੈ, ਦੇ ਖ਼ਿਲਾਫ਼ ਹਵਾਲਾ ਜਾਂਚ ਦੇ ਹਿੱਸੇ ਵਜੋਂ 3,400 ਕਰੋੜ ਰੁਪਏ ਤੋਂ ਵੱਧ ਦੀਆਂ ਨਵੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ | ਏਜੰਸੀ ਨੇ ਕਿਹਾ ਕਿ ਇਹ ਕਾਰਵਾਈ ਹੁਣ ਤੱਕ ਮਾਮਲੇ 'ਚ ਜ਼ਬਤ ਕੀਤੀਆਂ ਜਾਇਦਾਦਾਂ ਦੀ ਕੁੱਲ ਕੀਮਤ 5,602 ਕਰੋੜ ਰੁਪਏ ਹੋ ਗਈ ਹੈ | ਇਕ ਬਿਆਨ 'ਚ ਈ. ਡੀ. ਨੇ ਕਿਹਾ ਕਿ ਉਸਨੇ ਹਵਾਲਾ ਰੋਕਥਾਮ ਐਕਟ ਤਹਿਤ ਜਲੰਧਰ, ਪੰਜਾਬ 'ਚ 3,436.56 ਕਰੋੜ ਰੁਪਏ ਦੀਆਂ 169 ਅਚੱਲ ਜਾਇਦਾਦਾਂ ਨੂੰ ਅਸਥਾਈ ਤÏਰ 'ਤੇ ਜ਼ਬਤ ਕੀਤਾ | ਈ. ਡੀ. ਦੀ ਜਾਂਚ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ ਏ ਸੀ ਐੱਲ), ਇਸਦੇ ਮਰਹੂਮ ਪ੍ਰਮੋਟਰ ਨਿਰਮਲ ਸਿੰਘ ਭੰਗੂ ਅਤੇ ਕੁਝ ਹੋਰਾਂ ਵਿਰੁੱਧ ਸੀ. ਬੀ. ਆਈ. ਦੇ ਇਕ ਮਾਮਲੇ ਤੋਂ ਸ਼ੁਰੂ ਹੋਈ ਹੈ | ਭੰਗੂ ਦੀ ਮÏਤ ਪਿਛਲੇ ਸਾਲ ਅਗਸਤ 'ਚ ਹੋਈ ਸੀ | ਪੀ. ਏ. ਸੀ. ਐੱਲ. 'ਤੇ ਧੋਖਾਧੜੀ ਵਾਲੀਆਂ ਸਮੂਹਿਕ ਨਿਵੇਸ਼ ਯੋਜਨਾਵਾਂ ਚਲਾਉਣ ਦਾ ਦੋਸ਼ ਹੈ, ਜਿਸ ਰਾਹੀਂ ਕੰਪਨੀ ਅਤੇ ਇਸਦੇ ਸਹਿਯੋਗੀਆਂ ਨੇ ਦੇਸ਼ ਭਰ ਦੇ ਨਿਵੇਸ਼ਕਾਂ ਤੋਂ ਲਗਭਗ 48,000 ਕਰੋੜ ਇਕੱਠੇ ਕੀਤੇ ਤੇ ਗਬਨ ਕੀਤਾ | ਈ. ਡੀ. ਨੇ ਕਿਹਾ ਕਿ ਇਨ੍ਹਾਂ ਫੰਡਾਂ ਦੇ ਇਕ ਹਿੱਸੇ ਦੀ ਵਰਤੋਂ ਇਨ੍ਹਾਂ 169 ਜਾਇਦਾਦਾਂ ਨੂੰ ਖਰੀਦਣ ਲਈ ਕੀਤੀ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਵਧਦੀ ਠੰਢ ਤੇ ਵਪਾਰ ਲਈ ਬੰਦ ਸਰਹੱਦਾਂ ਵੀ ਸੁੱਕੇ ਫਲਾਂ ਦੇ ਭਾਅ ਨੂੰ ਨਹੀਂ ਕਰ ਸਕੀਆਂ ਪ੍ਰਭਾਵਿਤ <br/> ਅਗਲੀ ਖ਼ਬਰ ਰਾਜਨਾਥ ਵਲੋਂ ਨੀਦਰਲੈਂਡ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ <br/>
Ad Position 24