19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਵਧਦੀ ਠੰਢ ਤੇ ਵਪਾਰ ਲਈ ਬੰਦ ਸਰਹੱਦਾਂ ਵੀ ਸੁੱਕੇ ਫਲਾਂ ਦੇ ਭਾਅ ਨੂੰ ਨਹੀਂ ਕਰ ਸਕੀਆਂ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 19-12-2025

ਥੋਕ ਮੰਡੀ 'ਚ ਭਾਅ ਸਥਿਰ, ਛੋਟੇ ਕਾਰੋਬਾਰੀਆਂ ਨੇ ਕੀਤਾ 100 ਰੁਪਏ ਕਿੱਲੋ ਤੱਕ ਦਾ ਵਾਧਾ
ਸੁਰਿੰਦਰ ਕੋਛੜ

ਅੰਮਿ੍ਤਸਰ, 18 ਦਸੰਬਰ-ਠੰਢ ਵਧਣ ਦੇ ਬਾਵਜੂਦ ਸੁੱਕੇ ਫਲਾਂ (ਡਰਾਈ ਫਰੂਟ) ਦੇ ਭਾਅ 'ਚ ਥੋਕ ਮਾਰਕੀਟ ਅਤੇ ਡਰਾਈ ਫਰੂਟ ਮੰਡੀ ਦੇ ਅੰਦਰ ਕੋਈ ਵਧੇਰੇ ਫ਼ਰਕ ਪੈਣ ਦੀ ਸੰਭਾਵਨਾ ਨਹੀਂ ਹੈ | ਕਾਰੋਬਾਰੀ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਸਿਰਫ਼ ਅਫ਼ਗਾਨਿਸਤਾਨ ਤੋਂ ਹੀ ਸੁੱਕੇ ਫਲਾਂ ਦੀ ਦਰਾਮਦ ਨਹੀਂ ਕਰਦਾ, ਬਲਕਿ ਇਹ ਅਮਰੀਕਾ, ਆਸਟ੍ਰੇਲੀਆ, ਤੁਰਕੀ ਤੇ ਈਰਾਨ ਤੋਂ ਵੀ ਖ਼ਰੀਦੇ ਜਾਂਦੇ ਹਨ | ਭਾਰਤ ਸਭ ਤੋਂ ਵਧੇਰੇ ਡਰਾਈ ਫਰੂਟ ਅਮਰੀਕਾ ਤੋਂ ਖ਼ਰੀਦਦਾ ਹੈ | 'ਫੈਡਰੇਸ਼ਨ ਆਫ਼ ਕਰਿਆਨਾ ਐਂਡ ਡਰਾਈ ਫਰੂਟ ਐਸੋਸੀਏਸ਼ਨ' ਦੇ ਪ੍ਰਧਾਨ ਅਨਿਲ ਮਹਿਰਾ ਨੇ ਅੱਜ 'ਅਜੀਤ' ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਦੀ ਦੇ ਵਧਣ ਜਾਂ ਘਟਣ ਦਾ ਸੁੱਕੇ ਫਲਾਂ ਦੀ ਮੰਗ 'ਤੇ ਕੋਈ ਖ਼ਾਸ ਪ੍ਰਭਾਵ ਨਹੀਂ ਪੈਂਦਾ, ਕਿਉਂਕਿ ਡਰਾਈ ਫਰੂਟ ਦੀ ਵਰਤੋਂ ਕੁਝ ਇਕ ਮਹੀਨਿਆਂ ਨੂੰ ਛੱਡ ਕੇ ਪੂਰਾ ਵਰ੍ਹਾ ਕੀਤੀ ਜਾਂਦੀ ਹੈ | ਡਰਾਈ ਫਰੂਟ ਦਾ ਭਾਅ ਵੀ ਮੌਸਮ ਮੁਤਾਬਿਕ ਨਹੀਂ ਬਲਕਿ ਇਸ ਦੀ ਪੈਦਾਵਾਰ ਦੇ ਹਿਸਾਬ ਨਾਲ ਘੱਟਦਾ-ਵੱਧਦਾ ਹੈ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਥੋਕ ਬਾਜ਼ਾਰ 'ਚ ਭਾਵੇਂ ਡਰਾਈ ਫਰੂਟ ਦੇ ਭਾਅ 'ਚ ਕੋਈ ਖ਼ਾਸ ਵਾਧਾ ਨਹੀਂ ਹੋਇਆ ਹੈ ਪਰ ਕੁਝ ਛੋਟੇ ਦੁਕਾਨਦਾਰ ਠੰਡ 'ਚ ਸੁੱਕੇ ਫਲਾਂ ਦੀ ਵੱਧ ਰਹੀ ਮੰਗ ਤੇ ਭਾਰਤ-ਪਾਕਿ ਸਰਹੱਦ ਬੰਦ ਹੋਣ ਨਾਲ ਸਪਲਾਈ ਚੈਨ 'ਚ ਕਮੀ ਆਉਣ ਦਾ ਬਹਾਨਾ ਬਣਾ ਕੇ ਭਾਅ 100 ਰੁਪਏ ਕਿੱਲੋ ਤੱਕ ਵਧਾ ਕੇ ਗਾਹਕਾਂ ਨੂੰ ਦੱਸ ਰਹੇ ਹਨ | ਮਹਿਰਾਂ ਨੇ ਇਹ ਵੀ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਲੋਂ ਅਫ਼ਗਾਨ ਟਰੱਕਾਂ ਲਈ ਪਾਕਿਸਤਾਨੀ ਰਸਤਾ ਵਰਤਣ 'ਤੇ ਲਗਾਈ ਰੋਕ ਦਾ ਡਰਾਈ ਫਰੂਟ ਦੀ ਮੰਗ ਤੇ ਭਾਅ 'ਤੇ ਕੋਈ ਖ਼ਾਸ ਪ੍ਰਭਾਵ ਨਹੀਂ ਪਿਆ ਹੈ, ਕਿਉਂਕਿ ਅਫ਼ਗਾਨਿਸਤਾਨ ਭਾਰਤ 'ਚ ਸੁੱਕੇ ਫਲ ਬਦਾਮ, ਅਖਰੋਟ, ਖ਼ੁਰਮਾਨੀ, ਅੰਜੀਰ, ਕਿਸ਼ਮਿਸ਼, ਸੁੱਕੇ ਮੇਵੇ ਆਦਿ ਅਟਾਰੀ-ਵਾਹਗਾ ਜ਼ਮੀਨੀ ਰਸਤੇ ਦੀ ਬਜਾਏ ਚਾਬਹਾਰ ਬੰਦਰਗਾਹ (ਈਰਾਨ) ਤੇ ਹੋਰਨਾਂ ਰਸਤਿਆਂ ਰਾਹੀਂ ਵੀ ਭੇਜ ਰਿਹਾ ਹੈ | 'ਇੰਡੋ ਫੋਰਮ ਚੈਂਬਰ ਆਫ਼ ਕਾਮਰਸ' ਦੇ ਪ੍ਰਧਾਨ ਬੀ.ਕੇ. ਬਜਾਜ ਨੇ ਮੁਤਾਬਿਕ ਪਾਕਿ ਵਲੋਂ ਅਫ਼ਗਾਨ ਟਰੱਕਾਂ ਦੀ ਆਵਾਜਾਈ ਬੰਦ ਕਰਨ ਤੋਂ ਪਹਿਲਾਂ ਅਫ਼ਗਾਨਿਸਤਾਨ ਵਲੋਂ ਰੋਜ਼ਾਨਾ ਵਾਹਗਾ ਸਰਹੱਦ ਰਸਤੇ ਭਾਰਤ ਸੁੱਕੇ ਮੇਵੇ, ਛੁਹਾਰਿਆਂ ਤੇ ਖਜੂਰਾਂ, ਬਦਾਮ, ਅਖਰੋਟ, ਕਿਸ਼ਮਿਸ਼, ਅੰਜੀਰ, ਪਿਸਤਾ, ਖ਼ੁਰਮਾਨੀ, ਜ਼ੀਰਾ ਤੇ ਹੋਰ ਜੜੀ ਬੂਟੀਆਂ ਆਦਿ ਦੇ 18-20 ਟਰੱਕ ਭੇਜੇ ਜਾ ਰਹੇ ਸਨ | ਉਨ੍ਹਾਂ ਨੇ ਕਿਹਾ ਕਿ ਭਾਰਤ ਜ਼ਿਆਦਾਤਰ ਸੁੱਕੇ ਮੇਵੇ ਚੀਨ, ਅਮਰੀਕਾ ਅਤੇ ਅਫ਼ਗਾਨਿਸਤਾਨ ਤੋਂ ਖ਼ਰੀਦਦਾ ਹੈ | ਜਦਕਿ ਵਿਸ਼ਵ ਪੱਧਰ 'ਤੇ ਸੁੱਕੇ ਫਲਾਂ ਦੇ ਪ੍ਰਮੁੱਖ ਤਿੰਨ ਆਯਾਤਕ ਸੰਯੁਕਤ ਰਾਜ, ਕਜ਼ਾਖ਼ਸਤਾਨ ਅਤੇ ਰੂਸ ਹਨ |

Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਧਿਰ ਨੇ ਲੋਕਤੰਤਰ ਨੂੰ ਬਦਨਾਮ ਕੀਤਾ-ਚੌਹਾਨ <br/> ਅਗਲੀ ਖ਼ਬਰ ਈ. ਡੀ. ਵਲੋਂ ਪੀ.ਏ.ਸੀ.ਐੱਲ. ਦੀਆਂ 3,400 ਕਰੋੜ ਰੁਪਏ ਤੋਂ ਵੱਧ ਦੀਆਂ ਨਵੀਆਂ ਜਾਇਦਾਦਾਂ ਜ਼ਬਤ <br/>
Ad Position 24