19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਵਿਰੋਧੀ ਧਿਰ ਨੇ ਲੋਕਤੰਤਰ ਨੂੰ ਬਦਨਾਮ ਕੀਤਾ-ਚੌਹਾਨ <br/>

Ad Position 21
No active advertisement
ਅਜੀਤ ਡੈਸਕ 19-12-2025
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਪੇਂਡੂ ਰੁਜ਼ਗਾਰ ਗਾਰੰਟੀ ਬਿੱਲ 'ਤੇ ਬਹਿਸ ਦੌਰਾਨ ਸੰਸਦ 'ਚ ਵਿਰੋਧੀ ਧਿਰ ਦੇ ਵਿਵਹਾਰ ਦੀ ਨਿੰਦਾ ਕੀਤੀ ਅਤੇ ਕਾਂਗਰਸ ਅਤੇ ਇੰਡੀਆ ਗੱਠਜੋੜ ਦੇ ਸੰਸਦ ਮੈਂਬਰਾਂ ਦੇ ਕੰਮਾਂ ਦੀ ਤੁਲਨਾ 'ਗੁੰਡਾਰਾਜ' ਨਾਲ ਕੀਤੀ | ਲੋਕ ਸਭਾ ਦੇ ਹੰਗਾਮੇ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰਨ ਤੋਂ ਕੁਝ ਘੰਟੇ ਬਾਅਦ ਭਾਜਪਾ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ਼ਿਵਰਾਜ ਸਿੰਘ ਚੌਹਾਨ ਨੇ ਪੁੱਛਿਆ ਕਿ ਵਿਰੋਧੀ ਧਿਰ ਇਸ ਕਾਨੂੰਨ ਦੇ ਨਾਂਅ 'ਤੇ ਇਤਰਾਜ਼ ਕਿਉਂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਬਿੱਲ ਦੇ ਨਾਂਅ 'ਤੇ ਐਨ੍ਹਾ ਹੰਗਾਮਾ ਕਿਉਂ ਸੀ? ਵਿਰੋਧੀ ਧਿਰ ਸਿਰਫ ਨਾਂਅ ਬਾਰੇ ਚਿੰਤਤ ਹੈ ਪਰ ਅਸੀਂ ਕੰਮ 'ਤੇ ਵਧੇਰੇ ਧਿਆਨ ਦੇ ਰਹੇ ਹਾਂ | ਉਨ੍ਹਾਂ ਕਿਹਾ ਕਿ ਮੈਂ ਸੰਸਦ 'ਚ ਕਾਂਗਰਸ ਅਤੇ ਇੰਡੀਆ ਗੱਠਜੋੜ ਦੇ ਸੰਸਦ ਮੈਂਬਰਾਂ ਦੇ ਘਿਣਾਉਣੇ ਵਿਵਹਾਰ ਦੀ ਸਖ਼ਤ ਨਿੰਦਾ ਕਰਦਾ ਹਾਂ | ਆਪਣੇ ਵਿਵਹਾਰ ਰਾਹੀਂ ਵਿਰੋਧੀ ਧਿਰ ਨੇ ਲੋਕਤੰਤਰ ਨੂੰ ਬਦਨਾਮ ਕੀਤਾ, ਸੰਸਦੀ ਪਰੰਪਰਾਵਾਂ ਨੂੰ ਤੋੜ ਦਿੱਤਾ ਅਤੇ ਲੋਕਤੰਤਰ ਨੂੰ 'ਗੁੰਡਾਰਾਜ' ਵਿਚ ਬਦਲ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸੰਸਦ ਦੇ ਬਾਹਰ ਪ੍ਰਦਰਸ਼ਨ ਕਾਂਗਰਸ ਵਲੋਂ ਦੇਸ਼ ਭਰ 'ਚ ਅੰਦੋਲਨ ਦਾ ਐਲਾਨ ਅਗਲੀ ਖ਼ਬਰ ਵਧਦੀ ਠੰਢ ਤੇ ਵਪਾਰ ਲਈ ਬੰਦ ਸਰਹੱਦਾਂ ਵੀ ਸੁੱਕੇ ਫਲਾਂ ਦੇ ਭਾਅ ਨੂੰ ਨਹੀਂ ਕਰ ਸਕੀਆਂ ਪ੍ਰਭਾਵਿਤ <br/>
Ad Position 24