19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸੰਸਦ ਦੇ ਬਾਹਰ ਪ੍ਰਦਰਸ਼ਨ ਕਾਂਗਰਸ ਵਲੋਂ ਦੇਸ਼ ਭਰ 'ਚ ਅੰਦੋਲਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 19-12-2025
ਸੰਸਦ ਦੇ ਬਾਹਰ ਵੀ ਵਿਰੋਧੀ ਧਿਰਾਂ ਨੇ ਮਗਨਰੇਗਾ ਦਾ ਨਾਂਅ ਬਦਲਣ 'ਤੇ ਰੋਸ ਪ੍ਰਗਟ ਕਰਦਿਆਂ ਪ੍ਰਦਰਸ਼ਨ ਕੀਤਾ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ 'ਚ ਵਿਰੋਧੀ ਧਿਰਾਂ ਨੇ ਮਹਾਤਮਾ ਗਾਂਧੀ ਨਰੇਗਾ ਦਾ ਵੱਡਾ ਪੋਸਟਰ ਲੈ ਕੇ ਮਹਾਤਮਾ ਗਾਂਧੀ ਦੇ ਬੁੱਤ ਤੋਂ ਲੈ ਕੇ ਵਿਜੈ ਚੌਕ ਤੱਕ ਵਿਰੋਧ ਮਾਰਚ ਕੀਤਾ | ਵਿਰੋਧੀ ਧਿਰਾਂ ਵਲੋਂ ਮਨਰੇਗਾ ਦੇ ਹੱਕ 'ਚ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਖੜਗੇ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਰੋਜ਼ਗਾਰ ਯੋਜਨਾ ਦੀ ਯੋਜਨਾਬੱਧ ਤਰੀਕੇ ਨਾਲ ਕੀਤੀ ਹੱਤਿਆ ਦੇ ਵਿਰੁੱਧ ਦੇਸ਼ ਭਰ 'ਚ ਅੰਦੋਲਨ ਚਲਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਧਮਾਕਾ: ਐਨ.ਆਈ.ਏ. ਵਲੋਂ 9ਵੀਂ ਗਿ੍ਫ਼ਤਾਰੀ ਅਗਲੀ ਖ਼ਬਰ ਵਿਰੋਧੀ ਧਿਰ ਨੇ ਲੋਕਤੰਤਰ ਨੂੰ ਬਦਨਾਮ ਕੀਤਾ-ਚੌਹਾਨ <br/>
Ad Position 24