14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਬੰਗਲਾਦੇਸ਼ 'ਚ ਵਿਦਰੋਹੀ ਵਿਦਿਆਰਥੀ ਨੇਤਾ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ

Ad Position 21
No active advertisement
ਅਜੀਤ ਡੈਸਕ 20-12-2025
• ਦੋ ਪ੍ਰਮੁੱਖ ਅਖ਼ਬਾਰਾਂ ਦੇ ਦਫ਼ਤਰਾਂ ਨੂੰ ਲਾਈ ਅੱਗ, ਸਹਾਇਕ ਭਾਰਤੀ ਹਾਈ ਕਮਿਸ਼ਨਰ
ਦੇ ਨਿਵਾਸ 'ਤੇ ਪੱਥਰਬਾਜ਼ੀ • ਹਿੰਦੂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ
ਢਾਕਾ/ਨਵੀਂ ਦਿੱਲੀ, 19 ਦਸੰਬਰ (ਪੀ. ਟੀ. ਆਈ.)-ਬੀਤੇ ਸਾਲ ਜੁਲਾਈ 'ਚ ਸ਼ੇਖ ਹਸੀਨਾ ਖ਼ਿਲਾਫ਼ ਛਿੜੇ ਵਿਦਰੋਹ ਦੇ ਮੁੱਖ ਚਿਹਰਿਆਂ 'ਚੋਂ ਇਕ ਸ਼ਰੀਫ ਉਸਮਾਨ ਹਾਦੀ (32) ਦੀ ਮੌਤ ਤੋਂ ਬਾਅਦ ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੱਡੇ ਪੱਧਰ 'ਤੇ ਹਿੰਸਾ ਭੜਕ ਉਠੀ¢ਵੀਰਵਾਰ ਰਾਤ ਨੂੰ ਜਿਵੇਂ ਹੀ ਉਕਤ ਵਿਦਰੋਹੀ ਵਿਦਿਆਰਥੀ ਨੇਤਾ ਦੀ ਮੌਤ ਦੀ ਖ਼ਬਰ ਟੈਲੀਵਿਜ਼ਨ 'ਤੇ ਨਸ਼ਰ ਹੋਈ ਤਾਂ ਪੂਰੇ ਬੰਗਲਾਦੇਸ਼ 'ਚ ਹਮਲਿਆਂ, ਭੰਨਤੋੜ ਤੇ ਅੱਗਜ਼ਨੀ ਦਾ ਦੌਰ ਸ਼ੁਰੂ ਹੋ ਗਿਆ | ਇਹ ਸਭ ਕੁਝ ਉਸ ਸਮੇਂ ਸ਼ੁਰੂ ਹੋਇਆ ਜਦੋਂ ਬੰਗਲਾਦੇਸ਼ ਦੀ ਅੰਤਰਿਮ ਸਰਕਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਰਾਸ਼ਟਰ ਨੂੰ ਟੈਲੀਵਿਜ਼ਨ 'ਤੇ ਸੰਬੋਧਨ ਕਰਦਿਆਂ ਇਨਕਲਾਬ ਮੰਚ ਦੇ ਨੇਤਾ ਹਾਦੀ ਦੀ ਮÏਤ ਦੀ ਪੁਸ਼ਟੀ ਕੀਤੀ¢12 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ 'ਚ ਉਮੀਦਵਾਰ ਹਾਦੀ ਦੀ ਛੇ ਦਿਨਾਂ ਤੱਕ ਜ਼ਿੰਦਗੀ ਦੀ ਲੜਾਈ ਲੜਨ ਤੋਂ ਬਾਅਦ ਵੀਰਵਾਰ ਰਾਤ ਨੂੰ ਸਿੰਗਾਪੁਰ ਦੇ ਇਕ ਹਸਪਤਾਲ 'ਚ ਇਲਾਜ ਦÏਰਾਨ ਮÏਤ ਹੋ ਗਈ ਸੀ¢ਪਿਛਲੇ ਹਫ਼ਤੇ ਕੇਂਦਰੀ ਢਾਕਾ ਦੇ ਬਿਜੌਏਨਗਰ ਇਲਾਕੇ 'ਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਸਮੇਂ ਨਕਾਬਪੋਸ਼ ਬੰਦੂਕਧਾਰੀਆਂ ਨੇ ਹਾਦੀ ਦੇ ਸਿਰ 'ਚ ਗੋਲੀ ਮਾਰ ਦਿੱਤੀ ਸੀ | ਪ੍ਰਦਰਸ਼ਨਕਾਰੀਆਂ ਵਲੋਂ ਪ੍ਰਮੁੱਖ ਅਖ਼ਬਾਰਾਂ ਦੇ ਦਫ਼ਤਰਾਂ ਨੂੰ ਅੱਗ ਦੇ ਹਵਾਲੇ ਕਰਨ ਦੇ ਨਾਲ ਹੀ ਚਟੋਗ੍ਰਾਮ 'ਚ ਸਹਾਇਕ ਭਾਰਤੀ ਹਾਈ ਕਮਿਸ਼ਨਰ ਦੇ ਨਿਵਾਸ ਸਥਾਨ 'ਤੇ ਪੱਥਰਬਾਜ਼ੀ ਵੀ ਕੀਤੀ ਗਈ | ਇਸ ਤੋਂ ਇਲਾਵਾ ਕਥਿਤ ਈਸ਼ਨਿੰਦਾ ਦੇ ਦੋਸ਼ 'ਚ ਇਕ ਹਿੰਦੂ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ ਗਈ ਮਿ੍ਤਕ, ਜਿਸ ਦੀ ਪਛਾਣ 25 ਸਾਲਾ ਦੀਪੂ ਚੰਦਰ ਦਾਸ ਵਜੋਂ ਹੋਈ ਹੈ, ਮੈਮਨਸਿੰਘ ਸ਼ਹਿਰ 'ਚ ਇਕ ਫੈਕਟਰੀ ਵਰਕਰ ਸੀ¢ ਪ੍ਰਦਰਸ਼ਨਕਾਰੀਆਂ ਨੇ ਸ਼ਾਹਬਾਗ ਚੌਕ ਦੇ ਨੇੜੇ ਰਾਜਧਾਨੀ ਦੇ ਕਾਰਵਾਂ ਬਾਜ਼ਾਰ 'ਚ ਬੰਗਲਾ ਅਖ਼ਬਾਰ ਪ੍ਰੋਥਮ ਆਲੋ ਦੇ ਦਫ਼ਤਰ ਅਤੇ ਨੇੜਲੇ ਡੇਲੀ ਸਟਾਰ ਦੇ ਦਫ਼ਤਰਾਂ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ, ਜਿਸ ਕਾਰਨ ਪ੍ਰੋਥਮ ਆਲੋ ਦੀ 4 ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਸੜ ਕੇ ਰਾਖ ਬਣ ਗਈ, ਜਦੋਂਕਿ ਡੇਲੀ ਸਟਾਰ ਦੇ ਦਫ਼ਤਰ ਦੀਆਂ ਦੋ ਮੰਜ਼ਿਲਾ ਵੀ ਪੂਰੀ ਤਰ੍ਹਾਂ ਸੜ ਚੁੱਕੀਆਂ ਹਨ, ਜਿਸ ਕਾਰਨ ਦੋਵੇਂ ਹੀ ਅਖ਼ਬਾਰਾਂ ਪ੍ਰਕਾਸ਼ਿਤ ਨਹੀਂ ਹੋ ਸਕੀਆਂ | ਪ੍ਰਦਰਸ਼ਨਕਾਰੀਆਂ ਨੇ ਇਸ ਤੋਂ ਇਲਾਵਾ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ (32 ਧਨਮੰਡੀ) ਦੇ ਪਹਿਲਾਂ ਹੀ ਢਹਿ-ਢੇਰੀ ਹੋਏ ਢਾਂਚੇ ਦੀ ਭੰਨਤੋੜ ਕੀਤੀ ਗਈ, ਜਦੋਂਕਿ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭੰਗ ਕੀਤੀ ਗਈ ਅਵਾਮੀ ਲੀਗ ਪਾਰਟੀ ਦੇ ਇਕ ਦਫ਼ਤਰ ਨੂੰ ਵੀ ਢਾਹ ਦਿੱਤਾ ਗਿਆ¢ ਨੈਸ਼ਨਲ ਸਿਟੀਜ਼ਨ ਪਾਰਟੀ (ਐਨ.ਸੀ.ਪੀ.), ਜੋ ਕਿ ਸਟੂਡੈਂਟਸ ਅਗੇਂਸਟ ਡਿਸਕ੍ਰਿਮੀਨੇਸ਼ਨ (ਐਸ.ਏ.ਡੀ.) ਦੀ ਇਕ ਵੱਡੀ ਸ਼ਾਖਾ ਹੈ, ਜਿਸ ਨੇ ਪਿਛਲੇ ਸਾਲ ਦੇ ਹਿੰਸਕ ਵਿਰੋਧ ਪ੍ਰਦਰਸ਼ਨ, ਜਿਸ ਨੂੰ 'ਜੁਲਾਈ ਵਿਦਰੋਹ' ਵੀ ਕਿਹਾ ਜਾਂਦਾ ਹੈ, ਜਿਸ ਨੇ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਦਖਲ ਕਰ ਦਿੱਤਾ ਸੀ, ਦੇ ਸਮਰਥਕਾਂ ਨੇ ਭਾਰਤ ਵਿਰੋਧੀ ਨਾਅਰੇ ਲਗਾਏ ਅਤੇ ਦੋਸ਼ ਲਗਾਇਆ ਕਿ ਹਾਦੀ ਦੇ ਹਮਲਾਵਰ ਹੱਤਿਆ ਕਰਨ ਤੋਂ ਬਾਅਦ ਭਾਰਤ ਭੱਜ ਗਏ¢ ਉਨ੍ਹਾਂ ਨੇ ਅੰਤਰਿਮ ਸਰਕਾਰ ਨੂੰ ਭਾਰਤੀ ਹਾਈ ਕਮਿਸ਼ਨ ਨੂੰ ਉਦੋਂ ਤੱਕ ਬੰਦ ਕਰਨ ਦੀ ਮੰਗ ਕੀਤੀ, ਜਦੋਂ ਤੱਕ ਉਨ੍ਹਾਂ ਨੂੰ ਵਾਪਸ ਨਹੀਂ ਕੀਤਾ ਜਾਂਦਾ |

Ad Position 22
No active advertisement
ਪਿਛਲੀ ਖ਼ਬਰ ਰੋਹ ਪ੍ਰਦਰਸ਼ਨਾਂ ਦਰਮਿਆਨ ਸੰਸਦ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਅਗਲੀ ਖ਼ਬਰ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ
Ad Position 24