14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਰੋਹ ਪ੍ਰਦਰਸ਼ਨਾਂ ਦਰਮਿਆਨ ਸੰਸਦ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

Ad Position 21
No active advertisement
ਅਜੀਤ ਡੈਸਕ 20-12-2025

ਰਾਜ ਸਭਾ 'ਚ 121 ਫ਼ੀਸਦੀ ਤੇ ਲੋਕ ਸਭਾ 'ਚ 111 ਫ਼ੀਸਦੀ ਰਹੀ ਉਤਪਾਦਕਤਾ ਦਰ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 19 ਦਸੰਬਰ-ਸੰਸਦ ਦੇ ਸਰਦ ਰੁੱਤ ਇਜਲਾਸ ਦਾ ਆਖਰੀ ਦਿਨ ਵਿਰੋਧੀ ਧਿਰਾਂ ਦੇ ਧਰਨੇ, ਪ੍ਰਦਰਸ਼ਨਾਂ ਅਤੇ ਦੋਹਾਂ ਸਦਨਾਂ 'ਚ ਸੰਖੇਪ ਕਾਰਵਾਈ ਨਾਲ ਖ਼ਤਮ ਹੋਇਆ ਅਤੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਤੱਕ ਲਈ ਉਠਾ ਦਿੱਤੀ ਗਈ | ਇਜਲਾਸ ਦੌਰਾਨ ਲੋਕ ਸਭਾ 'ਚੋਂ ਪਾਸ ਹੋਏ 8 ਬਿੱਲਾਂ, ਜਿਨ੍ਹਾਂ 'ਚੋਂ ਸਭ ਤੋਂ ਵਿਵਾਦਿਤ ਬਿੱਲ 'ਵਿਕਸਿਤ ਭਾਰਤ-ਗਾਰੰਟੀ ਫਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ)' ਵੀ ਸ਼ਾਮਿਲ ਹੈ, ਨੂੰ ਸਰਕਾਰ ਨੇ 'ਰਿਫਾਰਮ ਐਕਸਪ੍ਰੈੱਸ' ਦਾ ਹਿੱਸਾ ਕਰਾਰ ਦਿੱਤਾ | ਸਰਦ ਰੁੱਤ ਦੇ ਇਜਲਾਸ 'ਚ ਲੋਕ ਸਭਾ ਦੀ 111 ਫ਼ੀਸਦੀ ਅਤੇ ਰਾਜ ਸਭਾ ਦੀ 121 ਫ਼ੀਸਦੀ ਉਤਪਾਦਕਤਾ ਦਰ 'ਤੇ ਕੇਂਦਰ ਸਰਕਾਰ ਨੇ 'ਸੰਤੁਸ਼ਟੀ' ਪ੍ਰਗਟਾਈ, ਹਾਲਾਂਕਿ ਵੀ.ਬੀ.-ਜੀ ਰਾਮ ਜੀ ਬਿੱਲ 'ਤੇ ਬਹਿਸ ਦੌਰਾਨ ਵਿਰੋਧੀ ਧਿਰਾਂ ਦੇ ਵਰਤਾਓ ਅਤੇ ਪ੍ਰਦੂਸ਼ਣ 'ਤੇ ਚਰਚਾ ਨਾ ਹੋ ਸਕਣ 'ਤੇ ਅਫ਼ਸੋਸ ਵੀ ਪ੍ਰਗਟਾਇਆ | ਦੂਜੇ ਪਾਸੇ ਵਿਰੋਧੀ ਧਿਰਾਂ ਨੇ ਆਖਰੀ ਦਿਨ ਵੀ ਮਗਨਰੇਗਾ ਦਾ ਨਾਂਅ ਅਤੇ ਸਵਰੂਪ ਬਦਲਣ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ | ਤਿ੍ਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਮਗਨਰੇਗਾ ਦੇ ਹੱਕ 'ਚ ਨਿੱਤਰਦਿਆਂ ਰਾਤ ਭਰ ਸੰਵਿਧਾਨ ਸਦਨ (ਪੁਰਾਣੇ ਸੰਸਦ ਭਵਨ) ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ, ਜਦਕਿ ਕਾਂਗਰਸ ਨੇ ਮਗਨਰੇਗਾ ਲਈ ਸੜਕ 'ਤੇ ਸੰਘਰਸ਼ ਕਰਨ ਦਾ ਐਲਾਨ ਕੀਤਾ | ਵਿਰੋਧੀ ਧਿਰਾਂ ਵਲੋਂ ਇਜਲਾਸ ਦਿਨ ਸਦਨ ਦੀ ਸੰਖੇਪ ਕਾਰਵਾਈ (ਲੋਕ ਸਭਾ 'ਚ 3 ਮਿੰਟ ਅਤੇ ਰਾਜ ਸਭਾ 'ਚ 20 ਮਿੰਟ) 'ਤੇ ਵੀ ਇਤਰਾਜ਼ ਕਰਦਿਆਂ ਇਸ ਨੂੰ ਸਮੇਂ ਦੀ ਬਰਬਾਦੀ ਕਰਾਰ ਦਿੱਤਾ | ਹਾਲਾਂਕਿ ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਇਜਲਾਸ ਤੋਂ ਬਾਅਦ ਦਿੱਤੀ ਚਾਹ ਪਾਰਟੀ 'ਚ ਵਿਰੋਧੀ ਅਤੇ ਸੱਤਾ ਧਿਰ ਦਰਮਿਆਨ ਇਕਸੁਰਤਾ ਨਜ਼ਰ ਆਈ ਅਤੇ ਦੋਵੇਂ ਪਾਸਿਆਂ ਦੇ ਆਗੂ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਸਮੇਤ ਕਈ ਨੇਤਾ ਮੌਜੂਦ ਸਨ, ਇਕ-ਦੂਜੇ ਨਾਲ ਹਲਕੇ-ਫੁਲਕੇ ਪਲ ਸਾਂਝੇ ਕਰਦੇ ਨਜ਼ਰ ਆਏ |
ਰਾਜ ਸਭਾ 'ਚ 121 ਫ਼ੀਸਦੀ ਰਹੀ ਉਤਪਾਦਕਤਾ
ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸਦਨ ਅਣਮਿੱਥੇ ਸਮੇਂ ਤੱਕ ਉਠਾਉਣ ਤੋਂ ਪਹਿਲਾਂ ਕੰਮਕਾਜ ਦਾ ਬਿਊਰਾ ਦਿੰਦਿਆਂ ਕਿਹਾ ਕਿ ਸਦਨ ਦੀ ਉਤਪਾਦਕਤਾ ਦਰ 121 ਫ਼ੀਸਦੀ ਰਹੀ ਅਤੇ ਸਦਨ ਨੇ ਕੁੱਲ 92 ਘੰਟੇ ਕੰਮ ਕੀਤਾ |
ਰਾਤ ਭਰ ਧਰਨੇ 'ਤੇ ਬੈਠੇ ਰਹੇ ਟੀ.ਐਮ.ਸੀ. ਦੇ ਸੰਸਦ ਮੈਂਬਰ
ਮਗਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਅਤੇ ਵੀ.ਬੀ.-ਜੀ ਰਾਮ ਜੀ ਬਿੱਲ ਨੂੰ ਪਾਸ ਕਰਨ ਦੇ ਵਿਰੋਧ 'ਚ ਤਿ੍ਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਰਾਤ ਭਰ ਸੰਵਿਧਾਨ ਸਦਨ (ਪੁਰਾਣੇ ਸੰਸਦ ਭਵਨ) ਦੇ ਗੇਟ ਅੱਗੇ ਧਰਨਾ ਦਿੱਤਾ | ਤਿ੍ਣਮੂਲ ਕਾਂਗਰਸ ਦੇ ਮੈਂਬਰਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਜੈ ਸਿੰਘ, ਸਮਾਜਵਾਦੀ ਪਾਰਟੀ ਦੀ ਜਯਾ ਬੱਚਨ, ਸ਼ਿਵ ਸੈਨਾ (ਊਧਵ ਧੜੇ) ਦੀ ਪਿ੍ਅੰਕਾ ਚਤੁਰਵੇਦੀ ਅਤੇ ਡੀ.ਐਮ.ਕੇ. ਦੇ ਏ. ਰਾਜਾ ਨੇ ਧਰਨੇ ਵਾਲੀ ਥਾਂ 'ਤੇ ਨਾਲ ਖੜ੍ਹੇ ਹੋ ਕੇ ਆਪਣਾ ਸਮਰਥਨ ਪ੍ਰਗਟਾਇਆ | ਟੀ.ਐਮ.ਸੀ. ਦੇ ਮੈਂਬਰਾਂ ਨੇ ਪ੍ਰਦਰਸ਼ਨ ਦੌਰਾਨ ਦੇਸ਼ ਭਗਤੀ ਦੇ ਗੀਤ ਵੀ ਗਾਏ | ਟੀ.ਐਮ.ਸੀ. ਮੈਂਬਰਾਂ ਨੇ ਉਕਤ ਪ੍ਰਦਰਸ਼ਨ 12 ਵਜੇ 'ਵੰਦੇ ਮਾਤਰਮ' ਗੀਤ ਨਾਲ ਖ਼ਤਮ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਿੰਧੂ ਜਲ ਸੰਧੀ 'ਤੇ ਇਕ ਵਾਰ ਫਿਰ ਭੜਕਿਆ ਪਾਕਿਸਤਾਨ <br/> ਅਗਲੀ ਖ਼ਬਰ ਬੰਗਲਾਦੇਸ਼ 'ਚ ਵਿਦਰੋਹੀ ਵਿਦਿਆਰਥੀ ਨੇਤਾ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ
Ad Position 24