14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ 5 ਲੱਖ ਦਾ ਇਨਾਮੀ ਨਕਸਲੀ ਹਲਾਕ

Ad Position 21
No active advertisement
ਅਜੀਤ ਡੈਸਕ 20-12-2025
ਬੀਜਾਪੁਰ, 19 ਦਸੰਬਰ (ਪੀ. ਟੀ. ਆਈ.)-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ ਵਿਚ 5 ਲੱਖ ਰੁਪਏ ਦਾ ਇਨਾਮ ਵਾਲਾ ਇੱਕ ਨਕਸਲੀ ਮਾਰਿਆ ਗਿਆ | ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭੈਰਮਗੜ੍ਹ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਅਡਵਾੜਾ-ਕੋਟਮੇਟਾ ਜੰਗਲ ਵਿਚ ਅੱਜ ਸਵੇਰੇ ਗੋਲੀਬਾਰੀ ਉਦੋਂ ਸ਼ੁਰੂ ਹੋਈ ਜਦੋਂ ਜ਼ਿਲ੍ਹਾ ਰਿਜ਼ਰਵ ਗਾਰਡ ਦੀ ਇੱਕ ਟੀਮ ਨੇ ਇਲਾਕੇ ਵਿਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਨਕਸਲ ਵਿਰੋਧੀ ਕਾਰਵਾਈ ਸ਼ੁਰੂ ਕੀਤੀ¢ ਉਨ੍ਹਾਂ ਕਿਹਾ ਕਿ ਗੋਲੀਬਾਰੀ ਖਤਮ ਹੋਣ ਤੋਂ ਬਾਅਦ ਮੁਕਾਬਲੇ ਵਾਲੀ ਥਾਂ ਤੋਂ ਇੱਕ ਨਕਸਲੀ ਦੀ ਲਾਸ਼, ਇੱਕ .303 ਰਾਈਫਲ, ਇੱਕ 9 ਐੱਮ.ਐੱਮ ਪਿਸਤÏਲ ਅਤੇ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਗਈ | ਉਨ੍ਹਾਂ ਕਿਹਾ ਕਿ ਮਾਰੇ ਗਏ ਨਕਸਲੀ ਦੀ ਪਛਾਣ ਫਗਨੂ ਮਾਡਵੀ (35) ਵਜੋਂ ਹੋਈ ਹੈ, ਜੋ ਭੈਰਮਗੜ੍ਹ ਖੇਤਰ ਕਮੇਟੀ ਦੇ ਮੈਂਬਰ ਵਜੋਂ ਸਰਗਰਮ ਸੀ ਅਤੇ ਉਸ ਦੇ ਸਿਰ 'ਤੇ 5 ਲੱਖ ਰੁਪਏ ਦਾ ਇਨਾਮ ਸੀ |

Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ ਯੁਵਰਾਜ, ਸੋਨੂੰ ਸੂਦ ਤੇ ਹੋਰਾਂ ਦੀ 1000 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਅਗਲੀ ਖ਼ਬਰ ਸਿੰਧੂ ਜਲ ਸੰਧੀ 'ਤੇ ਇਕ ਵਾਰ ਫਿਰ ਭੜਕਿਆ ਪਾਕਿਸਤਾਨ <br/>
Ad Position 24