14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਈ.ਡੀ. ਵਲੋਂ ਯੁਵਰਾਜ, ਸੋਨੂੰ ਸੂਦ ਤੇ ਹੋਰਾਂ ਦੀ 1000 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

Ad Position 21
No active advertisement
ਅਜੀਤ ਡੈਸਕ 20-12-2025
ਨਵੀਂ ਦਿੱਲੀ, 19 ਦਸੰਬਰ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ 'ਚ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਰੌਬਿਨ ਉਥੱਪਾ, ਬਾਲੀਵੁੱਡ ਅਦਾਕਾਰ ਸੋਨੂੰ ਸੂਦ, ਅਦਾਕਾਰਾ ਤੇ ਤਿ੍ਣਮੂਲ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਮਿਮੀ ਚੱਕਰਵਰਤੀ ਤੇ ਹੋਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਜਿਸ ਦੀ ਕੀਮਤ 1,000 ਕਰੋੜ ਰੁਪਏ ਤੋਂ ਵੱਧ ਹੋਣ ਦਾ ਅੰਦਾਜ਼ਾ ਹੈ | ਸੂਤਰਾਂ ਅਨੁਸਾਰ ਸੰਘੀ ਜਾਂਚ ਏਜੰਸੀ ਵਲੋਂ ਹਵਾਲਾ ਰਾਸ਼ੀ ਰੋਕਥਾਮ ਐਕਟ (ਪੀ.ਐਮ.ਐਲ.ਏ.) ਦੇ ਆਰਜ਼ੀ ਆਦੇਸ਼ ਜਾਰੀ ਕਰਨ ਤੋਂ ਬਾਅਦ ਅਦਾਕਾਰਾ ਤੇ ਮਾਡਲ ਉਰਵਸ਼ੀ ਰੌਟੇਲਾ ਦੀ ਮਾਂ, ਅਦਾਕਾਰਾ ਨੇਹਾ ਸ਼ਰਮਾ ਅਤੇ ਬੰਗਾਲੀ ਅਦਾਕਾਰ ਅੰਕੁਸ਼ ਹਾਜ਼ਰਾ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ ਹਨ¢ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ 'ਚ ਯੁਵਰਾਜ ਸਿੰਘ ਦੀ 2.5 ਕਰੋੜ ਰੁਪਏ, ਰੌਟੇਲਾ ਦੀ ਮਾਂ ਦੀ 2.02 ਕਰੋੜ ਰੁਪਏ, ਨੇਹਾ ਸ਼ਰਮਾ ਦੀ 1.26 ਕਰੋੜ ਰੁਪਏ, ਸੋਨੂੰ ਸੂਦ ਦੀ ਲਗਭਗ 1 ਕਰੋੜ ਰੁਪਏ, ਚੱਕਰਵਰਤੀ ਦੀ 59 ਲੱਖ ਰੁਪਏ, ਹਾਜ਼ਰਾ ਦੀ 47 ਲੱਖ ਰੁਪਏ ਤੇ ਉਥੱਪਾ ਦੀ 8.26 ਲੱਖ ਰੁਪਏ ਦੀ ਜਾਇਦਾਦ ਸ਼ਾਮਿਲ ਹੈ¢ ਇਨ੍ਹਾਂ ਸਾਰੀਆਂ ਮਸ਼ਹੂਰ ਹਸਤੀਆਂ ਤੋਂ ਈ. ਡੀ. ਨੇ ਪਹਿਲਾਂ ਵੀ ਪੁੱਛਗਿੱਛ ਕੀਤੀ ਸੀ ਅਤੇ ਇਨ੍ਹਾਂ ਜਾਇਦਾਦਾਂ ਨੂੰ ਕੁਰਕਾਓ 'ਚ ਰਜਿਸਟਰਡ 1*ਬੈਟ ਨਾਮਕ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਦੀ ਅਪਰਾਧ ਦੀ ਕਮਾਈ (ਪੀ.ਐਮ.ਐਲ.ਏ. ਅਧੀਨ ਗੈਰ-ਕਾਨੂੰਨੀ ਪੈਸਾ) ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ¢

Ad Position 22
No active advertisement
ਪਿਛਲੀ ਖ਼ਬਰ 'ਰੁਜ਼ਗਾਰ ਕ੍ਰਾਂਤੀ ਯੋਜਨਾ' ਅਧੀਨ ਮੁੱਖ ਮੰਤਰੀ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ 505 ਮਿੰਨੀ ਬੱਸ ਪਰਮਿਟ ਸੌਂਪੇ ਅਗਲੀ ਖ਼ਬਰ ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ 5 ਲੱਖ ਦਾ ਇਨਾਮੀ ਨਕਸਲੀ ਹਲਾਕ
Ad Position 24