14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਪ੍ਰਧਾਨ ਮੰਤਰੀ, ਪਿ੍ਅੰਕਾ ਤੇ ਹੋਰਾਂ ਵਲੋਂ ਸਪੀਕਰ ਬਿਰਲਾ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 20-12-2025
ਨਵੀਂ ਦਿੱਲੀ, 19 ਦਸੰਬਰ (ਪੀ. ਟੀ. ਆਈ.)-ਸੰਸਦ ਦੇ ਸਰਦ ਰੁੱਤ ਇਜਲਾਸ ਦੇ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਵਾਡਰਾ, ਐਨ.ਸੀ.ਪੀ.-ਸਪਾ ਦੀ ਸੁਪ੍ਰੀਆ ਸੂਲੇ ਅਤੇ ਹੋਰ ਨੇਤਾ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਉਨ੍ਹਾਂ ਦੇ ਚੈਂਬਰ 'ਚ ਮਿਲੇ | ਇਨ੍ਹਾਂ ਆਗੂਆਂ ਨੇ ਇਜਲਾਸ ਦੇ ਸੰਚਾਲਨ ਲਈ ਬਿਰਲਾ ਦਾ ਧੰਨਵਾਦ ਕੀਤਾ | ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਕੇ. ਰਾਮ ਮੋਹਨ ਨਾਇਡੂ, ਰਾਜੀਵ ਰੰਜਨ ਸਿੰਘ ਲਲਨ, ਚਿਰਾਗ ਪਾਸਵਾਨ ਅਤੇ ਪ੍ਰਹਿਲਾਦ ਜੋਸ਼ੀ ਨੇ ਚਾਹ 'ਤੇ ਸਪੀਕਰ ਨਾਲ ਮੁਲਾਕਾਤ ਕੀਤੀ | ਬਿਰਲਾ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ 18ਵੀਂ ਲੋਕ ਸਭਾ ਦੇ ਛੇਵੇਂ ਇਜਲਾਸ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੀਆਂ ਪਾਰਟੀਆਂ ਦੇ ਸਤਿਕਾਰਯੋਗ ਨੇਤਾਵਾਂ ਨਾਲ ਖੁਸ਼ਨੁਮਾ ਮਾਹੌਲ 'ਚ ਗੱਲਬਾਤ ਹੋਈ | ਸੰਸਦ ਦਾ ਸਰਦ ਰੁੱਤ ਇਜਲਾਸ 1 ਦਸੰਬਰ ਨੂੰ ਸ਼ੁਰੂ ਹੋਇਆ ਤੇ ਸ਼ੁੱਕਰਵਾਰ ਨੂੰ ਸਮਾਪਤ ਹੋਇਆ, ਲੋਕ ਸਭਾ ਦੀਆਂ ਬੈਠਕਾਂ 92 ਘੰਟੇ ਤੇ 25 ਮਿੰਟ ਦੀ ਸੰਚਤ ਮਿਆਦ ਲਈ ਹੋਈਆਂ, ਜੋ ਕਿ 111 ਪ੍ਰਤੀਸ਼ਤ ਉਤਪਾਦਕਤਾ ਨੂੰ ਦਰਸਾਉਂਦੀਆਂ ਹਨ | ਦਸ ਸਰਕਾਰੀ ਬਿੱਲ ਪੇਸ਼ ਕੀਤੇ ਗਏ, ਅਤੇ ਅੱਠ ਬਿੱਲ ਪਾਸ ਕੀਤੇ ਗਏ, ਜਿਨ੍ਹਾਂ 'ਚ ਸਿਵਲ ਨਿਊਕਲੀਅਰ, ਬੀਮਾ ਤੇ ਸਿਹਤ ਸੰਭਾਲ ਖੇਤਰਾਂ 'ਚ ਸੁਧਾਰਾਂ ਸਮੇਤ ਹੋਰ ਬਿੱਲ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਇਲਤਿਜਾ ਮੁਫ਼ਤੀ ਨੇ ਨਿਤਿਸ਼ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਗਲੀ ਖ਼ਬਰ ਬੰਗਲਾਦੇਸ਼ 'ਚ ਵਿਦਰੋਹੀ ਵਿਦਿਆਰਥੀ ਨੇਤਾ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ
Ad Position 24