14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਇਲਤਿਜਾ ਮੁਫ਼ਤੀ ਨੇ ਨਿਤਿਸ਼ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ

Ad Position 21
No active advertisement
ਅਜੀਤ ਡੈਸਕ 20-12-2025
ਸ੍ਰੀਨਗਰ, 19 ਦਸੰਬਰ (ਪੀ. ਟੀ. ਆਈ.)-ਪੀ. ਡੀ. ਪੀ. ਆਗੂ ਇਲਤਿਜਾ ਮੁਫ਼ਤੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਵਿਰੁੱਧ ਹਾਲ ਹੀ ਵਿਚ ਇਕ ਔਰਤ ਡਾਕਟਰ ਦੇ ਚਿਹਰੇ ਤੋਂ ਨਕਾਬ ਖਿੱਚਣ ਦੇ ਲਈ ਐੱਫ. ਆਰ. ਆਈ. ਦਰਜ ਕਰਨ ਦੀ ਮੰਗ ਕਰਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ | ਬੇਸ਼ੱਕ, ਪੁਲਿਸ ਵਲੋਂ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਜੇ.ਡੀ.ਯੂ ਮੁਖੀ ਦੇ ਵਿਰੁੱਧ ਐੱਫ.ਆਈ.ਆਰ ਦਰਜ ਕੀਤੀ ਗਈ ਹੈ ਜਾਂ ਨਹੀਂ | ਮੁਫ਼ਤੀ ਨੇ ਕੋਠੀਬਾਗ ਐੱਸ.ਐੱਚ.ਓ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਮੈਂ ਤੁਹਾਡਾ ਧਿਆਨ ਇਕ ਅਜਿਹੀ ਘਿਣੌਨੀ ਘਟਨਾ ਵੱਲ ਦਿਵਾਉਣਾ ਚਾਹੁੰਦੀ ਹਾਂ ਜਿਸ ਵਿਚ ਮੁਸਲਮਾਨਾਂ, ਖ਼ਾਸ ਕਰਕੇ ਔਰਤਾਂ ਨੂੰ ਬਹੁਤ ਤਕਲੀਫ਼ ਹੋਈ ਹੈ | ਮੁਫ਼ਤੀ ਨੇ ਦੋਸ਼ ਲਗਾਇਆ ਕਿ ਜ਼ਬਰਦਸਤੀ 'ਨਕਾਬ' ਲਾਹੁਣਾ ਸਿਰਫ਼ ਇਕ ਮੁਸਲਮਾਨ ਔਰਤ 'ਤੇ ਨਹੀਂ ਸਗੋਂ ਹਰ ਭਾਰਤੀ ਔਰਤ ਦੀ ਆਜ਼ਾਦੀ, ਪਛਾਣ ਅਤੇ ਇੱਜ਼ਤ 'ਤੇ ਵੀ ਬੇਰਹਿਮ ਹਮਲਾ ਸੀ |

Ad Position 22
No active advertisement
ਪਿਛਲੀ ਖ਼ਬਰ ਐਤਵਾਰ ਨੂੰ ਹੀ ਪੇਸ਼ ਹੋਏਗਾ ਬਜਟ ਅਗਲੀ ਖ਼ਬਰ ਪ੍ਰਧਾਨ ਮੰਤਰੀ, ਪਿ੍ਅੰਕਾ ਤੇ ਹੋਰਾਂ ਵਲੋਂ ਸਪੀਕਰ ਬਿਰਲਾ ਨਾਲ ਮੁਲਾਕਾਤ
Ad Position 24