ਸਰਕਾਰ ਵਲੋਂ ਕੇਂਦਰੀ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਹੈ ਪਰ ਇਸ ਵਾਰ 1 ਫਰਵਰੀ, 2026 ਨੂੰ ਐਤਵਾਰ ਹੋਣ ਕਾਰਨ ਉਸ ਦਿਨ ਬਜਟ ਪੇਸ਼ ਕਰਨ ਨੂੰ ਲੈ ਕੇ ਭੰਬਲਭੂਸਾ ਹੈ | 'ਅਜੀਤ' ਵਲੋਂ ਇਸ ਸੰਬੰਧ 'ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਕੋਲੋਂ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਜਟ ਪੇਸ਼ ਕਰਨ ਦੀ ਤਰੀਕ ਨਿਸਚਿਤ ਹੈ, ਦਿਨ ਕੋਈ ਵੀ ਹੋਵੇ | ਕੇਂਦਰੀ ਮੰਤਰੀ ਦੇ ਜਵਾਬ ਮੁਤਾਬਿਕ ਕੇਂਦਰੀ ਬਜਟ ਐਤਵਾਰ 1 ਫਰਵਰੀ, 2026 ਨੂੰ ਹੀ ਪੇਸ਼ ਕੀਤਾ ਜਾਏਗਾ |