14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਲੋਕ ਸਭਾ ਦੀ ਕਾਰਵਾਈ 3 ਮਿੰਟ 'ਚ ਅਣਮਿੱਥੇ ਸਮੇਂ ਲਈ ਉਠਾਈ

Ad Position 21
No active advertisement
ਅਜੀਤ ਡੈਸਕ 20-12-2025
ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ 3 ਮਿੰਟ ਬਾਅਦ ਹੀ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ | ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰਾਂ ਦੇ ਮੈਂਬਰ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਦੇ ਨਾਲ ਨਾਅਰੇ ਲਗਾਉਂਦੇ ਸਦਨ ਦੇ ਵਿਚਕਾਰ ਆ ਗਏ | ਸਪੀਕਰ ਨੇ ਹੰਗਾਮੇ 'ਚ ਸਦਨ ਦੀ ਕਾਰਵਾਈ ਚਲਾਉਣ ਦੀ ਕੋਸ਼ਿਸ਼ ਕੀਤੀ | ਫਿਰ ਅਚਾਨਕ ਬਿਰਲਾ ਨੇ ਸਦਨ ਦੀ ਕਾਰਵਾਈ ਦਾ ਬਿਊਰਾ ਸਦਨ 'ਚ ਰੱਖਦਿਆਂ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ | ਬਿਰਲਾ ਨੇ ਕਿਹਾ ਕਿ ਇਸ ਇਜਲਾਸ 'ਚ 15 ਬੈਠਕਾਂ ਕੀਤੀਆਂ ਅਤੇ ਸਾਰਿਆਂ ਦੇ ਸਹਿਯੋਗ ਨਾਲ ਸਦਨ ਦੀ ਉਤਪਾਦਕਤਾ 111 ਫ਼ੀਸਦੀ ਰਹੀ | ਸਰਕਾਰ ਵਲੋਂ 10 ਬਿੱਲ ਪੇਸ਼ ਕੀਤੇ ਗਏ ਅਤੇ 8 ਬਿੱਲ ਪਾਸ ਹੋਏ | ਉਨ੍ਹਾਂ ਦੇਰ ਰਾਤ ਤੱਕ ਸਦਨ ਚਲਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ 'ਵੰਦੇ ਮਾਤਰਮ' ਦੀ ਧੁਨ ਤੋਂ ਬਾਅਦ ਸਦਨ ਦੀ ਕਕਾਰਵਾਈ ਉਠਾ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਭੀੜ ਹਿੰਸਾ ਦਾ ਵਿਰੋਧ ਕਰਨ ਲੋਕ-ਯੂਨਸ ਅਗਲੀ ਖ਼ਬਰ ਐਤਵਾਰ ਨੂੰ ਹੀ ਪੇਸ਼ ਹੋਏਗਾ ਬਜਟ
Ad Position 24