ਢਾਕਾ, 19 ਦਸੰਬਰ (ਪੀ. ਟੀ. ਆਈ.)-ਅੰਤਰਿਮ ਸਰਕਾਰ ਨੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਤਰ੍ਹਾਂ ਦੀ ਭੀੜ ਹਿੰਸਾ ਦਾ ਵਿਰੋਧ ਕਰਨ¢ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਇਕ ਹਿੰਦੂ ਵਿਅਕਤੀ ਦੀ ਭੀੜ ਵਲੋਂ ਕੀਤੀ ਗਈ ਹਿੰਸਾ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਨਵੇਂ ਬੰਗਲਾਦੇਸ਼ 'ਚ ਅਜਿਹੀ ਹਿੰਸਾ ਲਈ ਕੋਈ ਥਾਂ ਨਹੀਂ ਹੈ¢ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ¢ ਮੁੱਖ ਸਲਾਹਕਾਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਸੀਂ ਹਿੰਸਾ, ਡਰਾਉਣ-ਧਮਕਾਉਣ, ਅੱਗਜ਼ਨੀ ਅਤੇ ਜਾਇਦਾਦਾਂ ਦੀ ਤਬਾਹੀ ਦੀਆਂ ਸਾਰੀਆਂ ਕਾਰਵਾਈਆਂ ਦੀ ਸਖ਼ਤ ਤੇ ਸਪੱਸ਼ਟ ਨਿੰਦਾ ਕਰਦੇ ਹਾਂ¢