ਕਿਹਾ, ਅਜੇ ਤੱਕ ਕਿਸੇ ਗੜਬੜ ਦਾ ਸ਼ੱਕ ਨਹੀਂ
ਸਿੰਗਾਪੁਰ, 19 ਦਸੰਬਰ (ਪੀ. ਟੀ. ਆਈ.)-ਸਿੰਗਾਪੁਰ ਪੁਲਿਸ ਨੇ ਕਿਹਾ ਹੈ ਕਿ ਗਾਇਕ ਜ਼ੁਬੀਨ ਗਰਗ ਦੀ ਮੌਤ ਦੀ ਜਾਂਚ ਜਾਰੀ ਹੈ, ਪ੍ਰੰਤੂ ਅਜੇ ਤੱਕ ਕਿਸੇ ਗੜਬੜ ਦਾ ਸ਼ੱਕ ਨਹੀਂ ਹੈ | ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ 'ਚ ਸਮੁੰਦਰ 'ਚ ਤੈਰਦਿਆਂ ਸਮੇਂ ਭੇਦਭਰੀ ਹਾਲਤ 'ਚ ਮੌਤ ਹੋ ਗਈ ਸੀ | ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਸਿੰਗਾਪੁਰ ਕੋਰੋਨਰਜ ਐਕਟ 2010 ਦੇ ਅਨੁਸਾਰ, ਸਿੰਗਾਪੁਰ ਪੁਲਿਸ ਫੋਰਸ (ਐੱਸ ਪੀ ਐੱਫ) ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ | ਬਿਆਨ 'ਚ ਕਿਹਾ ਗਿਆ ਹੈ ਕਿ ਸਾਡੀ ਹੁਣ ਤੱਕ ਦੀ ਜਾਂਚ ਦੇ ਆਧਾਰ 'ਤੇ ਐੱਸ ਪੀ ਐੱਫ ਨੂੰ ਗਰਗ ਦੀ ਮੌਤ 'ਚ ਕਿਸੇ ਗੜਬੜ ਦਾ ਸ਼ੱਕ ਨਹੀਂ ਹੈ | ਜਾਂਚ ਪੂਰੀ ਹੋਣ 'ਤੇ ਨਤੀਜੇ ਸਿੰਗਾਪੁਰ 'ਚ ਸਟੇਟ ਕੋਰੋਨਰ ਨੂੰ ਸੌਂਪੇ ਜਾਣਗੇ, ਜੋ ਇਕ ਕੋਰੋਨਰ ਦੀ ਜਾਂਚ (ਸੀ ਆਈ) ਕਰਨਗੇ ਜੋ ਅਜੇ ਜਨਵਰੀ ਅਤੇ ਫਰਵਰੀ 2026 'ਚ ਹੋਣੀ ਹੈ |