08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

'ਮਨਰੇਗਾ ਸਮੀਖਿਆ' ਪੜ੍ਹਨਾ ਸਮੇਂ ਦੀ ਲੋੜ-ਜੈਰਾਮ ਰਮੇਸ਼

Ad Position 21
No active advertisement
ਅਜੀਤ ਡੈਸਕ 22-12-2025
ਨਵੀਂ ਦਿੱਲੀ, 21 ਦਸੰਬਰ ( ਉਪਮਾ ਡਾਗਾ ਪਾਰਥ)-ਮੋਦੀ ਸਰਕਾਰ ਵਲੋਂ ਮਨਰੇਗਾ ਨੂੰ ਖ਼ਤਮ ਕਰਕੇ ਲਿਆਂਦੇ ਗਏ ਨਵੇਂ ਕਾਨੂੰਨ ਵਿਕਸਿਤ ਭਾਰਤ ਗਾਰੰਟੀ ਫਾਰ ਰੁਜ਼ਗਾਰ ਐਂਡ ਆਜੀਵਕਾ ਮਿਸ਼ਨ (ਗ੍ਰਾਮੀਣ) ਨੂੰ ਵੀ ਜੀ ਰਾਮ ਜੀ ਲਿਆਉਣ 'ਤੇ ਉੱਠੇ ਵਿਵਾਦ ਦਰਮਿਆਨ ਕਾਂਗਰਸ ਪਾਰਟੀ ਵਲੋਂ 27 ਦਸੰਬਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ, ਜਿਸ 'ਚ ਪਾਰਟੀ ਅੱਗੇ ਦੀ ਰਣਨੀਤੀ ਉਲੀਕੇਗੀ | ਇਸ ਦੌਰਾਨ ਕਾਂਗਰਸ ਨੇਤਾ ਜੈ ਰਾਮ ਰਮੇਸ਼ ਨੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵਲੋਂ ਜਾਰੀ 'ਮਨਰੇਗਾ ਸਮੀਖਿਆ' ਪੜ੍ਹਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ ਅਤੇ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਨੂਗੋਪਾਲ ਨੇ ਗਰੀਬਾਂ ਦੇ ਰੁਜ਼ਗਾਰ ਨੂੰ ਅਧਿਕਾਰ ਤੋਂ ਅਹਿਸਾਸ 'ਚ ਬਦਲਣ ਦੀ ਕਵਾਇਦ ਕਰਾਰ ਦਿੱਤਾ | ਕੇ.ਸੀ. ਵੇਨੂਗੋਪਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਨਰੇਗਾ ਨੂੰ ਖਤਮ ਕਰਕੇ, ਗਰੀਬਾਂ ਦੇ ਰੁਜ਼ਗਾਰ ਦੇ ਅਧਿਕਾਰ ਨੂੰ ਅਹਿਸਾਸ 'ਚ ਬਦਲ ਦਿੱਤਾ ਹੈ | ਉਨ੍ਹਾਂ ਕਿਹਾ ਕਿ ਯੋਜਨਾ ਦੇ ਸਵਰੂਪ ਨੂੰ ਸਰਕਾਰ ਦੇ ਫੰਡਾਂ 'ਤੇ ਕੰਟਰੋਲ, ਯੋਜਨਾ ਦੇ ਕੇਂਦਰੀਕਰਨ ਕਰਨ ਅਤੇ ਇਸ ਨੂੰ ਮੰਗ ਅਧਾਰਿਤ ਤੋਂ ਸਪਲਾਈ ਅਧਾਰਿਤ ਬਦਲਣ ਕਾਰਨ ਦਿਹਾਤੀ ਪਰਿਵਾਰਾਂ 'ਚ ਨਿਰਾਸ਼ਾ ਅਤੇ ਅਸੁਰੱਖਿਆ ਦੀ ਭਾਵਨਾ ਹੈ | ਕਾਂਗਰਸ ਨੇਤਾ ਜੈ ਰਾਮ ਰਮੇਸ਼ ਨੇ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਵਿਚਾਰ-ਵਟਾਂਦਰੇ ਅਤੇ ਸੰਸਦੀ ਪ੍ਰੰਪਰਾਵਾਂ ਨੂੰ ਪਾਸੇ ਕਰਦਿਆਂ ਦੋ ਦਹਾਕਿਆਂ ਦੀ ਪ੍ਰਗਤੀ ਨੂੰ ਖ਼ਤਮ ਕਰ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਛੱਤੀਸਗੜ੍ਹ 'ਚ ਅਚਾਨਕ ਗੋਲੀ ਚੱਲਣ ਨਾਲ ਡੀ.ਆਰ.ਜੀ. ਜਵਾਨ ਦੀ ਮੌਤ ਅਗਲੀ ਖ਼ਬਰ ਦਿੱਲੀ 'ਚ ਢਾਕਾ ਮਿਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ 'ਗੁੰਮਰਾਹਕੁੰਨ ਪ੍ਰਚਾਰ'
Ad Position 24