08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਛੱਤੀਸਗੜ੍ਹ 'ਚ ਅਚਾਨਕ ਗੋਲੀ ਚੱਲਣ ਨਾਲ ਡੀ.ਆਰ.ਜੀ. ਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 22-12-2025
ਨਾਰਾਇਣਪੁਰ (ਛੱਤੀਸਗੜ੍ਹ), 21 ਦਸੰਬਰ (ਪੀ.ਟੀ.ਆਈ.)-ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ 'ਚ ਐਤਵਾਰ ਨੂੰ ਅਚਾਨਕ ਗੋਲੀ ਚੱਲਣ ਕਾਰਨ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਇਕ ਜਵਾਨ ਦੀ ਮÏਤ ਹੋ ਗਈ | ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਾਦੇਨਾਰ ਕੈਂਪ 'ਚ ਵਾਪਰੀ ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇਕ ਟੀਮ ਨਕਸਲ ਪ੍ਰਭਾਵਿਤ ਛੋਟਾਡੌਂਗਰ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਜੰਗਲ 'ਚ ਇਕ ਖੇਤਰ 'ਚ ਆਪ੍ਰੇਸ਼ਨ ਤੋਂ ਵਾਪਸ ਆ ਰਹੀ ਸੀ | ਇਹ ਕਾਰਵਾਈ ਸਨਿਚਰਵਾਰ ਨੂੰ ਸ਼ੁਰੂ ਕੀਤੀ ਗਈ ਸੀ | ਗਸ਼ਤ ਕਰਨ ਵਾਲੀ ਟੀਮ ਤੜਕੇ ਕੈਂਪ ਪਹੁੰਚੀ ਤੇ ਜਦੋਂ ਸੁਰੱਖਿਆ ਕਰਮਚਾਰੀ ਇਕ ਵਾਹਨ 'ਤੇ ਸਵਾਰ ਹੋ ਰਹੇ ਸਨ, ਤਾਂ ਇਕ ਹਥਿਆਰ ਗਲਤੀ ਨਾਲ ਚੱਲ ਗਿਆ | ਗੋਲੀ ਕਾਂਸਟੇਬਲ ਬਲਦੇਵ ਸਿੰਘ ਹੁਰਾ (33) ਦੇ ਸਿਰ ਦੇ ਨੇੜੇ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ | ਉਸਨੂੰ ਤੁਰੰਤ ਧÏਦਈ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਮੁੱਢਲਾ ਇਲਾਜ ਕੀਤਾ, ਪਰ ਜ਼ਿਆਦਾ ਖੂਨ ਵਗਣ ਕਾਰਨ ਉਸਦੀ ਮÏਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਵਾਈ ਅੱਡੇ ਦੀ ਘਟਨਾ: ਪਾਇਲਟ ਨੂੰ ਕਾਰਨ ਦੱਸੋ ਨੋਟਿਸ ਜਾਰੀ-ਬਾਹਰੀ ਜਾਂਚ ਕਮੇਟੀ ਬਣਾਈ ਅਗਲੀ ਖ਼ਬਰ 'ਮਨਰੇਗਾ ਸਮੀਖਿਆ' ਪੜ੍ਹਨਾ ਸਮੇਂ ਦੀ ਲੋੜ-ਜੈਰਾਮ ਰਮੇਸ਼
Ad Position 24