08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਇਮਰਾਨ ਨੂੰ ਨਹੀਂ ਕੀਤਾ ਜਾਵੇਗਾ ਕਿਸੇ ਹੋਰ ਜੇਲ੍ਹ 'ਚ ਤਬਦੀਲ-ਸਨਾਉੱਲਾ

Ad Position 21
No active advertisement
ਅਜੀਤ ਡੈਸਕ 22-12-2025
ਅੰਮਿ੍ਤਸਰ, 21 ਦਸੰਬਰ (ਸੁਰਿੰਦਰ ਕੋਛੜ)-ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਸਲਾਹਕਾਰ ਰਾਣਾ ਸਨਾਉੱਲਾ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੰਸਥਾਪਕ ਇਮਰਾਨ ਖ਼ਾਨ ਨੂੰ ਕਿਸੇ ਹੋਰ ਜੇਲ੍ਹ ਵਿਚ ਨਹੀਂ ਭੇਜਿਆ ਜਾਵੇਗਾ | ਮੀਡੀਆ ਨਾਲ ਗੱਲ ਕਰਦੇ ਹੋਏ ਸਨਾਉੱਲਾ ਨੇ ਕਿਹਾ ਕਿ ਇਮਰਾਨ ਖ਼ਾਨ ਲੰਬੇ ਸਮੇਂ ਤੋਂ ਦੂਜਿਆਂ ਨੂੰ ਚੋਰ ਅਤੇ ਡਾਕੂ ਕਹਿੰਦੇ ਆ ਰਹੇ ਹਨ, ਜਦਕਿ ਹੁਣ ਉਹ ਖ਼ੁਦ ਜਾਂਚ ਦੇ ਘੇਰੇ 'ਚ ਹਨ | ਸਨਾਉੱਲਾ ਨੇ ਕਿਹਾ ਕਿ ਤੋਹਫ਼ੇ ਕਿਸੇ ਵਿਅਕਤੀ ਦੇ ਨਹੀਂ ਸਗੋਂ ਰਾਜ ਦੇ ਹਨ, ਉਨ੍ਹਾਂ ਕਿਹਾ ਕਿ ਦੂਜਿਆਂ ਨੂੰ ਚੋਰ ਕਹਿਣ ਵਾਲਾ ਵਿਅਕਤੀ ਖ਼ੁਦ ਚੋਰ ਸਾਬਤ ਹੋ ਗਿਆ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪਾਕਿ ਨੂੰ ਪੀ. ਟੀ. ਆਈ. ਦੀਆਂ ਖ਼ਰਾਬ ਨੀਤੀਆਂ ਕਾਰਨ ਆਈ. ਐਮ. ਐਫ. ਪ੍ਰੋਗਰਾਮ ਵਿਚ ਦਾਖਲ ਹੋਣਾ ਪਿਆ | ਉਨ੍ਹਾਂ ਕਿਹਾ ਕਿ ਆਈ. ਐਮ. ਐਫ. ਪ੍ਰੋਗਰਾਮ ਕਾਰਨ ਸਬਸਿਡੀਆਂ ਨਹੀਂ ਦਿੱਤੀਆਂ ਜਾ ਸਕਦੀਆਂ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ 'ਚ ਫਿਰ ਉੱਠ ਸਕਦੀ ਹੈ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੀ ਲਹਿਰ ਅਗਲੀ ਖ਼ਬਰ ਬੀ.ਐਸ.ਐਫ. ਕਾਂਸਟੇਬਲ ਭਰਤੀ 'ਚ ਅਗਨੀਵੀਰਾਂ ਨੂੰ ਮਿਲੇਗਾ
Ad Position 24