ਦੁਸ਼ਾਂਬੇ, 21 ਦਸੰਬਰ (ਏਜੰਸੀ)-ਤਾਜਿਕਸਤਾਨ 'ਚ 4.8 ਤੀਬਰਤਾ ਦਾ ਭੁਚਾਲ ਆਇਆ | ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀ.ਐਸ.) ਅਨੁਸਾਰ ਐਤਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ ਇਹ ਝਟਕੇ ਸਵੇਰੇ 10.45 ਵਜੇ ਮਹਿਸੂਸ ਕੀਤੇ ਗਏ, ਜਿਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ | ਦੱਸ ਦਈਏ ਕਿ ਤਾਜਿਕਸਤਾਨ ਇਕ ਪਹਾੜੀ ਦੇਸ਼ ਹੋਣ ਕਰਕੇ ਭੁਚਾਲ, ਹੜ੍ਹ, ਸੋਕਾ ਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਲਈ ਬੇਹੱਦ ਸੰਵੇਦਨਸ਼ੀਲ ਹੈ | ਖਾਸ ਤੌਰ 'ਤੇ ਗਲੇਸ਼ੀਅਰਾਂ 'ਤੇ ਨਿਰਭਰ ਨਦੀਆਂ ਦੇ ਬੇਸਿਨ ਤੇ ਨਾਜ਼ੁਕ ਪਹਾੜੀ ਪਰਿਸਥਿਤੀਆਂ ਇੱਥੋਂ ਦੇ ਜਨ-ਜੀਵਨ ਲਈ ਵੱਡਾ ਖ਼ਤਰਾ ਬਣੀਆਂ ਰਹਿੰਦੀਆਂ ਹਨ |