08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬੰਗਲਾਦੇਸ਼ ਦੇ ਚਿਟਗਾਉਂ 'ਚ ਭਾਰਤੀ ਵੀਜ਼ਾ ਅਰਜ਼ੀਆਂ ਅਣਮਿੱਥੇ ਸਮੇਂ ਲਈ ਮੁਅੱਤਲ <br/>

Ad Position 21
No active advertisement
ਅਜੀਤ ਡੈਸਕ 22-12-2025
ਢਾਕਾ, 21 ਦਸੰਬਰ (ਪੀ. ਟੀ. ਆਈ.)-ਭਾਰਤ ਨੇ ਐਤਵਾਰ ਨੂੰ ਬੰਗਲਾਦੇਸ਼ ਦੇ ਦੱਖਣ-ਪੂਰਬੀ ਬੰਦਰਗਾਹ ਸ਼ਹਿਰ ਚਿਟਗਾਉਂ 'ਚ ਭਾਰਤੀ ਵੀਜ਼ਾ ਅਰਜ਼ੀ ਕੇਂਦਰ 'ਚ ਵੀਜ਼ਾ ਸੰਚਾਲਨ ਨੂੰ ਅਗਲੇ ਆਦੇਸ਼ ਤੱਕ ਮੁਅੱਤਲ ਕਰ ਦਿੱਤਾ ਹੈ, ਸਥਾਨਕ ਮੀਡੀਆ ਨੇ ਦੱਸਿਆ ਕਿ ਉੱਘੇ ਨੌਜਵਾਨ ਆਗੂ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਆਦ ਵਧੇ ਤਣਾਅ ਦੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ | ਹਾਦੀ, ਪਿਛਲੇ ਸਾਲ ਵਿਦਿਆਰਥੀ-ਅਗਵਾਈ ਵਾਲੇ ਵਿਰੋਧੀ ਪ੍ਰਦਰਸ਼ਨ ਦੇ ਪ੍ਰਮੁੱਖ ਆਗੂ ਸਨ, ਜਿਸ ਦੇ ਕਾਰਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ ਅਤੇ ਉਹ 12 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਲਈ ਉਮੀਦਵਾਰ ਸਨ | ਉਨ੍ਹਾਂ ਨੂੰ 12 ਦਸੰਬਰ ਨੂੰ ਕੇਂਦਰੀ ਢਾਕਾ ਦੇ ਬਿਜੋਇਨਗਰ ਇਲਾਕੇ 'ਚ ਇਕ ਚੋਣ ਮੁਹਿੰਮ ਦੇ ਦੌਰਾਨ ਨਕਾਬਪੋਸ਼ ਬੰਦੂਕਧਾਰੀਆਂ ਨੇ ਸਿਰ 'ਚ ਗੋਲੀ ਮਾਰ ਦਿੱਤੀ ਸੀ | ਵੀਰਵਾਰ ਨੂੰ ਸਿੰਗਾਪੁਰ 'ਚ ਇਲਾਜ ਦੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ | ਉਨ੍ਹਾਂ ਦੀ ਮੌਤ ਦੇ ਬਾਅਦ ਪੂਰੇ ਬੰਗਲਾਦੇਸ਼ 'ਚ ਹਮਲੇ ਅਤੇ ਭੰਨਤੋੜ ਹੋਈ, ਜਿਸ ਵਿਚ ਵੀਰਵਾਰ ਨੂੰ ਚਿਟਾਗਾਉਂ 'ਚ ਭਾਰਤੀ ਸਹਾਇਕ ਹਾਈ ਕਮਿਸ਼ਨਰ ਦੀ ਰਿਹਾਇਸ਼ 'ਤੇ ਪੱਥਰ ਮਾਰਨੇ ਵੀ ਸ਼ਾਮਿਲ ਹੈ | ਇੱਕ ਸੰਖੇਪ ਬਿਆਨ ਵਿੱਚ, ਆਈ ਵੀ ਏ ਸੀ ਨੇ ਕਿਹਾ ਕਿ ਭਾਰਤ ਦੇ ਸਹਾਇਕ ਹਾਈ ਕਮਿਸ਼ਨ (ਏ. ਐੱਚ. ਸੀ. ਆਈ.) ਚਿਟਾਗਾਉਂ 'ਚ ਹਾਲ ਹੀ 'ਚ ਵਾਪਰੀ ਸੁਰੱਖਿਆ ਘਟਨਾ ਕਾਰਨ, ਆਈ. ਵੀ. ਏ. ਸੀ. ਚਿਟਾਗਾਉਂ ਵਿਖੇ ਭਾਰਤੀ ਵੀਜ਼ਾ ਕਾਰਜ 21/12/2025 ਤੋਂ ਅਗਲੇ ਆਦੇਸ਼ ਤੱਕ ਮੁਅੱਤਲ ਰਹਿਣਗੇ | ਵੀਜ਼ਾ ਕੇਂਦਰ ਨੂੰ ਦੁਬਾਰਾ ਖੋਲ੍ਹਣ ਬਾਰੇ ਐਲਾਨ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ, ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਪਵਿੱਤਰ ਸ਼ਹਿਰਾਂ ਵਜੋਂ ਨੋਟੀਫ਼ਾਈ <br/> ਅਗਲੀ ਖ਼ਬਰ ਤਾਜਿਕਸਤਾਨ 'ਚ 4.8 ਤੀਬਰਤਾ ਦਾ ਭੁਚਾਲ <br/>
Ad Position 24