08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

'ਜੀ ਰਾਮ ਜੀ' ਬਣਿਆ ਕਾਨੂੰਨ-ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

Ad Position 21
No active advertisement
ਅਜੀਤ ਡੈਸਕ 22-12-2025
ਨਵੀਂ ਦਿੱਲੀ, 21 ਦਸੰਬਰ (ਪੀ. ਟੀ. ਆਈ.)-ਪੇਂਡੂ ਵਿਕਾਸ ਮੰਤਰਾਲੇ ਨੇ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐਤਵਾਰ ਨੂੰ ਵਿਕਸਿਤ ਭਾਰਤ ਗਰੰਟੀ ਰੁਜ਼ਗਾਰ ਅਤੇ ਅਜੀਵਿਕਾ ਮਿਸ਼ਨ (ਗ੍ਰਾਮੀਣ) (ਵੀ.ਬੀ.-ਜੀ ਰਾਮ ਜੀ) ਬਿੱਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਇਹ ਬਿੱਲ ਹੁਣ ਕਾਨੂੰਨ ਬਣ ਗਿਆ ਹੈ | 'ਵੀ.ਬੀ.-ਜੀ ਰਾਮ ਜੀ ਬਿੱਲ, 2025' ਨੂੰ ਵਿਰੋਧੀ ਧਿਰ ਦੇ ਜ਼ਬਰਦਸਤ ਵਿਰੋਧ ਦੇ ਵਿਚਕਾਰ ਸੰਸਦ ਵਲੋਂ ਬੀਤੇ ਦਿਨੀਂ ਪਾਸ ਕੀਤਾ ਗਿਆ ਸੀ¢ਇਹ ਮੌਜੂਦਾ ਪੇਂਡੂ ਰੁਜ਼ਗਾਰ ਕਾਨੂੰਨ ਮਨਰੇਗਾ ਨੂੰ ਦੀ ਥਾਂ ਲਵੇਗਾ ਅਤੇ ਪ੍ਰਤੀ ਵਿੱਤੀ ਸਾਲ ਪ੍ਰਤੀ ਪੇਂਡੂ ਪਰਿਵਾਰ ਨੂੰ 125 ਦਿਨਾਂ ਦੀ ਮਜ਼ਦੂਰੀ ਰੁਜ਼ਗਾਰ ਦੀ ਗਰੰਟੀ ਦਿੰਦਾ ਹੈ | ਸਰਕਾਰ ਅਨੁਸਾਰ ਨਵੀਂ ਯੋਜਨਾ ਦਾ ਉਦੇਸ਼ 'ਵਿਕਸਿਤ ਭਾਰਤ 2047' ਦੇ ਰਾਸ਼ਟਰੀ ਦਿ੍ਸ਼ਟੀਕੋਣ ਨਾਲ ਜੁੜੇ ਇਕ ਪੇਂਡੂ ਵਿਕਾਸ ਢਾਂਚੇ ਨੂੰ ਸਥਾਪਤ ਕਰਨਾ ਹੈ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਵਾਈ ਅੱਡੇ 'ਤੇ ਧੁੰਦ ਕਾਰਨ 110 ਉਡਾਣਾਂ ਰੱਦ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਲੱਖਾਂ ਸੰਗਤਾਂ ਹੋਈਆਂ ਨਤਮਸਤਕ
Ad Position 24