14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਾਬਕਾ ਆਈ.ਜੀ. ਅਮਰ ਸਿੰਘ ਚਾਹਲ ਨੇ ਖ਼ੁਦ ਨੂੰ ਮਾਰੀ ਗੋਲੀ, ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-12-2025

ਪਟਿਆਲਾ, 22 ਦਸੰਬਰ (ਗੁਰਵਿੰਦਰ ਸਿੰਘ ਔਲਖ)-ਸਾਬਕਾ ਆਈ.ਜੀ ਅਮਰ ਸਿੰਘ ਚਾਹਲ ਵਲੋਂ ਪਟਿਆਲਾ ਸਥਿਤ ਆਪਣੀ ਰਿਹਾਇਸ਼ 'ਤੇ ਆਪਣੇ ਆਪ ਨੂੰ ਗੋਲੀ ਮਾਰ ਲੈਣ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਵਲੋ ਤੁਰੰਤ ਮੌਕੇ 'ਤੇ ਪਹੁੰਚ ਕਿ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ | ਜਾਣਕਾਰੀ ਮੁਤਾਬਿਕ ਉਨ੍ਹਾਂ ਕੋਲੋਂ ਇਕ ਕਥਿਤ 12 ਪੰਨਿਆਂ ਦਾ ਸੁਸਾਈਡ ਨੋਟਿਸ ਵੀ ਬਰਾਮਦ ਹੋਇਆ ਜੋ ਉਨ੍ਹਾਂ ਵਲੋਂ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਨੂੰ ਲਿਖਿਆ ਗਿਆ ਹੈ | ਬਰਾਮਦ ਨੋਟ ਵਿਚ ਸਾਬਕਾ ਆਈ.ਜੀ. ਨੇ ਆਖ਼ਰੀ ਅਪੀਲ ਕਰਦਿਆਂ ਆਪਣੇ ਆਪ ਨੂੰ ਇੱਕ ਸੰਗਠਿਤ ਅਤੇ ਯੋਜਨਾਬੱਧ ਸਾਈਬਰ ਗਰੁੱਪ (ਐੱਫ.777 ਡੀ.ਬੀ.ਐੱਸ ਵੈਲਥ ਅਕਿਊਟੀ ਰਿਸਰਚ ਗਰੁੱਪ) ਵਲੋਂ ਆਪਣੇ ਆਪ ਨੰੂ ਠੱਗੀ ਦਾ ਸ਼ਿਕਾਰ ਦੱਸਿਆ ਹੈ | ਨੋਟ ਅਨੁਸਾਰ, ਵਟੱਸਐਪ ਅਤੇ ਟੈਲੀਗਰਾਮ 'ਤੇ ਸਰਗਰਮ ਇਕ ਗਰੁੱਪ ਵਲੋਂ ਉਨ੍ਹਾਂ ਨੂੰ ਸ਼ੇਅਰ ਮਾਰਕੀਟ, ਆਈ.ਪੀ.ਓ., ਓ.ਟੀ.ਸੀ. ਟਰੇਡ ਅਤੇ ਫ਼ੰਡਾਂ ਵਿਚ ਨਿਵੇਸ਼ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਭਾਰੀ ਮੁਨਾਫ਼ੇ ਦੇ ਦਾਅਵੇ ਕੀਤੇ ਗਏ | ਉਨ੍ਹਾਂ ਨੋਟ ਵਿਚ ਲਿਖਿਆ ਗਿਆ ਹੈ ਕਿ ਸ਼ੁਰੂਆਤੀ ਦੌਰ ਵਿਚ ਥੋੜ੍ਹਾ ਮੁਨਾਫ਼ਾ ਵਿਖਾ ਕੇ ਭਰੋਸਾ ਜਿੱਤਿਆ ਗਿਆ ਅਤੇ ਬਾਅਦ ਵਿਚ ਵੱਡੀ ਰਕਮ ਨਿਵੇਸ਼ ਲਈ ਦਬਾਅ ਬਣਾਇਆ ਗਿਆ | ਸਾਬਕਾ ਆਈ.ਜੀ. ਮੁਤਾਬਿਕ, ਉਨ੍ਹਾਂ ਵਲੋਂ ਸਾਰੇ ਭੁਗਤਾਨ ਬੈਂਕ ਟਰਾਂਸਫ਼ਰ ਰਾਹੀਂ ਕੀਤੇ ਗਏ ਹਨ | ਨੋਟ ਵਿਚ ਲਾਭਪਾਤਰੀਆਂ ਦੇ ਨਾਂਅ, ਬੈਂਕ ਖਾਤਿਆਂ ਦੇ ਵੇਰਵੇ, ਖਾਤਾ ਨੰਬਰ ਅਤੇ ਆਈ ਐੱਫ.ਐੱਸ ਸੀ ਕੋਡ ਤੱਕ ਦਰਜ ਕੀਤੇ ਗਏ ਹਨ | ਸੁਸਾਈਡ ਨੋਟ ਅਨੁਸਾਰ, ਲਗਭਗ 8 ਕਰੋੜ ਰੁਪਏ ਤੋਂ ਵੱਧ ਦੀ ਰਕਮ ਟਰਾਂਸਫ਼ਰ ਕੀਤੀ ਗਈ, ਜਿਸ ਵਿਚੋਂ ਕਰੀਬ 1 ਕਰੋੜ ਰੁਪਏ ਆਪਣੀ ਨਿੱਜੀ ਬੱਚਤ ਸੀ, ਜਦਕਿ ਬਾਕੀ ਰਕਮ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਲਈ ਗਈ ਸੀ | ਸਾਬਕਾ ਆਈ.ਜੀ. ਨੇ ਨੋਟ ਵਿਚ ਇਹ ਵੀ ਲਿਖਿਆ ਹੈ ਕਿ ਭਾਰੀ ਵਿੱਤੀ ਨੁਕਸਾਨ ਕਾਰਨ ਉਹ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਰਕਮ ਵਾਪਸ ਕਰਨ ਦੇ ਯੋਗ ਨਹੀਂ ਰਹੇ ਅਤੇ ਪਰਿਵਾਰ ਦੀ ਸੰਪਤੀ ਵੀ ਇਸ ਨੁਕਸਾਨ ਦੀ ਭਰਪਾਈ ਲਈ ਕਾਫ਼ੀ ਨਹੀਂ ਹੈ | ਇਸ ਹਾਲਾਤ ਕਾਰਨ ਉਹ ਗਹਿਰੇ ਮਾਨਸਿਕ ਦਬਾਅ 'ਚ ਆ ਗਏ ਹਨ | ਸਾਬਕਾ ਆਈ.ਜੀ. ਨੇ ਸੁਸਾਈਡ ਨੋਟ ਵਿਚ ਪੰਜਾਬ ਪੁਲਿਸ ਅੱਗੇ ਅਪੀਲ ਕੀਤੀ ਗਈ ਹੈ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਖ਼ਾਸ ਸਿੱਟ ਬਣਾਈ ਜਾਵੇ ਜਾਂ ਮਾਮਲਾ ਪੰਜਾਬ ਪੁਲਿਸ ਦੀ ਕਿਸੇ ਵਿਸ਼ੇਸ਼ ਸੈੱਲ ਨੂੰ ਸੌਂਪਿਆ ਜਾਵੇ, ਤਾਂ ਜੋ ਪੈਸੇ ਦੇ ਪੂਰੇ ਲੈਣ-ਦੇਣ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਂਦਾ ਜਾ ਸਕੇ | ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੁਲਿਸ ਵਲੋਂ ਸਾਰੇ ਤੱਥਾਂ, ਬੈਂਕ ਟ੍ਰਾਂਜ਼ੈਕਸ਼ਨਾਂ ਅਤੇ ਡਿਜੀਟਲ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਅਮਰ ਸਿੰਘ ਚਾਹਲ ਦਾ ਨਾਂਅ 2015 ਦੇ ਫਰੀਦਕੋਟ ਗੋਲੀਕਾਂਡ ਦੇ ਮਾਮਲੇ 'ਚ ਵੀ ਸ਼ਾਮਿਲ ਸੀ | ਫਰਵਰੀ 2023 ਵਿਚ, ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਵਲੋਂ ਫ਼ਰੀਦਕੋਟ ਦੀ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਜਿਸ ਵਿਚ ਕਈ ਰਾਜਨੀਤਿਕ ਆਗੂਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਅਮਰ ਸਿੰਘ ਚਾਹਲ ਦਾ ਨਾਂਅ ਵੀ ਸ਼ਾਮਿਲ ਸੀ |

Ad Position 22
No active advertisement
ਪਿਛਲੀ ਖ਼ਬਰ 1984 ਸਿੱਖ ਕਤਲੇਆਮ ਮਾਮਲਾ-ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਫ਼ੈਸਲਾ ਸੁਰੱਖਿਅਤ ਰੱਖਿਆ ਅਗਲੀ ਖ਼ਬਰ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰੇਗਾ ਮੁਕਤ ਵਪਾਰ ਸਮਝੌਤਾ <br/>
Ad Position 24