14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮਹਿਲਾ ਏਸ਼ੀਆ ਕੱਪ : ਭਾਰਤ 8ਵੀਂ ਵਾਰ ਬਣਿਆ ਚੈਂਪੀਅਨ

ਦੁਬਈ, 13 ਸਤੰਬਰ (ਏਜੰਸੀ)-ਦੁਬਈ ਵਿਖੇ ਖੇਡੇ ਗਏ ਮਹਿਲਾ ਏਸ਼ੀਆ ਕੱਪ 2026 ਦੇ ਰੋਮਾਂਚਕ ਫਾਈਨਲ ’ਚ, ਭਾਰਤੀ ਟੀਮ ਨੇ ਸ੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਟਰਾਫੀ ਆਪਣੇ ਨਾਂਅ ਕੀਤੀ। ਇਸ ਜਿੱਤ ਨਾਲ ਭਾਰਤ ਨੇ ਅੱਠਵੀਂ ਵਾਰ ਏਸ਼ੀਆ ਕੱਪ ਦਾ ...

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਦੁਬਈ, 13 ਸਤੰਬਰ (ਏਜੰਸੀ)-ਦੁਬਈ ਵਿਖੇ ਖੇਡੇ ਗਏ ਮਹਿਲਾ ਏਸ਼ੀਆ ਕੱਪ 2026 ਦੇ ਰੋਮਾਂਚਕ ਫਾਈਨਲ ’ਚ, ਭਾਰਤੀ ਟੀਮ ਨੇ ਸ੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਟਰਾਫੀ ਆਪਣੇ ਨਾਂਅ ਕੀਤੀ। ਇਸ ਜਿੱਤ ਨਾਲ ਭਾਰਤ ਨੇ ਅੱਠਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਭਾਰਤ ਨੇ ਇਸ ਤੋਂ ਪਹਿਲਾਂ 2004, 2005, 2006 ਅਤੇ 2008 ’ਚ ਇਕ ਦਿਨਾ ਫਾਰਮੈਟ ’ਚ ਜਿੱਤ ਹਾਸਲ ਕੀਤੀ ਸੀ, ਜਦਕਿ 2012, 2016, 2022 ਤੇ 2026 ’ਚ ਟੀ-20 ਫਾਰਮੈਟ ’ਚ ਟਰਾਫੀ ਜਿੱਤੀ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ, ਭਾਰਤੀ ਟੀਮ ਨੂੰ ਸਮ੍ਰਿਤੀ ਮੰਧਾਨਾ ਤੇ ਸ਼ਫਾਲੀ ਵਰਮਾ ਦੀ ਬੱਲੇਬਾਜ਼ੀ ਬਦੌਲਤ ਧਮਾਕੇਦਾਰ ਸ਼ੁਰੂਆਤ ਮਿਲੀ। ਇਸ ਜੋੜੀ ਨੇ ਪਹਿਲੀ ਵਿਕਟ ਲਈ ਰਿਕਾਰਡ 129 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਫਾਲੀ ਨੇ ਸਿਰਫ਼ 39 ਗੇਂਦਾਂ ’ਚ 68 ਦੌੜਾਂ ਬਣਾਈਆਂ ਜਦਕਿ, ਸਮ੍ਰਿਤੀ ਮੰਧਾਨਾ ਨੇ 39 ਗੇਂਦਾਂ ’ਚ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤਰ੍ਹਾਂ ਭਾਰਤ ਨੇ ਆਪਣੇ 20 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 183 ਦੌੜਾਂ ਦਾ ਵੱਡਾ ਸਕੋਰ ਬਣਾਇਆ। 184 ਦੌੜਾਂ ਦੇ ਔਖੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾਈ ਟੀਮ ਸਿਰਫ਼ 111 ਦੌੜਾਂ ਹੀ ਬਣਾ ਸਕੀ ਤੇ ਭਾਰਤ ਨੇ 72 ਦੌੜਾਂ ਨਾਲ ਫਾਈਨਲ ਜਿੱਤ ਕੇ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂਅ ਕਰ ਲਿਆ।

ਭਾਰਤੀ ਟੀਮ ਨੇ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਕੀਤਾ ਇਨਕਾਰ
ਭਾਰਤੀ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੇ ਹੱਥੋਂ ਜੇਤੂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। ਨਕਵੀ ਨੇ ‘ਆਪਰੇਸ਼ਨ ਸੰਧੂਰ’ ਦੌਰਾਨ ਭਾਰਤ-ਵਿਰੋਧੀ ਬਿਆਨ ਦਿੱਤੇ ਸਨ। ਇਸੇ ਕਾਰਨ, 2025 ’ਚ ਭਾਰਤੀ ਪੁਰਸ਼ ਟੀਮ ਨੇ ਉਸ ਦੇ ਹੱਥੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਸੇ ਰੁਖ਼ ਨੂੰ ਕਾਇਮ ਰੱਖਦਿਆਂ, ਭਾਰਤੀ ਮਹਿਲਾ ਟੀਮ ਨੇ ਵੀ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ’ਚ ਪੁਲਿਸ ਮੁਕਾਬਲੇ ਦੌਰਾਨ ਦੋ ਗੈਂਗਸਟਰ ਹਲਾਕ ਅਗਲੀ ਖ਼ਬਰ ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ’ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਸਰਹੱਦੀ ਜ਼ਿਲ੍ਹਿਆਂ ’ਚ 3 ਨਵੇਂ ਡਰੋਨ ਸੈਂਸ ਡੀ-...
Ad Position 24