ਮੋਹਾਲੀ, ਝਾਰਖੰਡ ਤੇ ਹੋਰ ਟਿਕਾਣਿਆਂ 'ਚ ਜਾਇਦਾਦਾਂ ਜ਼ਬਤ
ਨਾਗਪੁਰ, 23 ਦਸੰਬਰ (ਪੀ. ਟੀ. ਆਈ.)-ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਨਾਗਪੁਰ 'ਚ ਵੈਸਟਰਨ ਕੋਲਫੀਲਡਜ਼ ਲਿਮਟਿਡ (ਡਬਲਿਊ. ਸੀ. ਐਲ.) ਦੇ ਇਕ ਅਧਿਕਾਰੀ ਦੇ ਘਰ 'ਤੇ ਛਾਪੇਮਾਰੀ ਦÏਰਾਨ ਪੰਜਾਬ ਦੇ ਮੋਹਾਲੀ 'ਚ ਇਕ ਬੰਗਲਾ, 900 ਗ੍ਰਾਮ ਸੋਨੇ ਦੇ ਗਹਿਣੇ, ਝਾਰਖੰਡ 'ਚ ਖੇਤੀਬਾੜੀ ਜ਼ਮੀਨ ਤੇ ਇਕ ਮਹਿੰਗੀ ਐਸ.ਯੂ.ਵੀ. ਜ਼ਬਤ ਕੀਤੀ ਹੈ | ਸੀ.ਬੀ.ਆਈ. ਦੀ ਭਿ੍ਸ਼ਟਾਚਾਰ ਵਿਰੋਧੀ ਸ਼ਾਖਾ ਨੇ ਸੋਮਵਾਰ ਨੂੰ ਕੋਲ ਇੰਡੀਆ ਦੀ ਸਹਾਇਕ ਕੰਪਨੀ ਦੀ ਸਰਕਾਰੀ ਸੰਚਾਲਿਤ ਕੰਪਨੀ ਦੇ ਸਹਾਇਕ ਸੇਲਜ਼ ਮੈਨੇਜਰ ਸੰਦੀਪ ਸਿੰਘ ਤੇ ਉਸ ਦੀ ਪਤਨੀ ਸ਼ਵੇਤਾ ਦੇ ਕਾਟੋਲ ਰੋਡ ਸਥਿਤ ਘਰ 'ਤੇ ਛਾਪੇਮਾਰੀ ਕੀਤੀ | ਛਾਪੇਮਾਰੀ ਤੋਂ ਪਹਿਲਾਂ, ਜਾਂਚ ਏਜੰਸੀ ਨੇ ਜੋੜੇ 'ਤੇ ਕਥਿਤ ਤÏਰ 'ਤੇ ਉਨ੍ਹਾਂ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ | ਛਾਪੇਮਾਰੀ ਦੌਰਾਨ ਏਜੰਸੀ ਨੂੰ 900 ਗ੍ਰਾਮ ਸੋਨੇ ਦੇ ਗਹਿਣੇ, ਝਾਰਖੰਡ ਦੇ ਧਨਬਾਦ 'ਚ ਤਿੰਨ ਖੇਤੀਬਾੜੀ ਜ਼ਮੀਨਾਂ, ਨਾਗਪੁਰ 'ਚ ਲਗਭਗ 80 ਲੱਖ ਦਾ ਰਿਹਾਇਸ਼ੀ ਪਲਾਟ ਤੇ ਇਕ ਲਗਜ਼ਰੀ ਕਾਰ ਮਿਲੀ | ਸੀ.ਬੀ.ਆਈ. ਨੂੰ ਪੰਜਾਬ ਦੇ ਮੋਹਾਲੀ 'ਚ ਖਰੀਦੇ ਗਏ ਇਕ ਬੰਗਲੇ ਨਾਲ ਸੰਬੰਧਿਤ ਦਸਤਾਵੇਜ਼ ਵੀ ਮਿਲੇ ਹਨ |
ਸੀ.ਬੀ.ਆਈ. ਵਲੋਂ ਕੋਲਫੀਲਡਜ਼ ਲਿਮਟਿਡ ਦੇ ਅਧਿਕਾਰੀ 'ਤੇ ਛਾਪੇਮਾਰੀ
ਅਜੀਤ ਡੈਸਕ
24-12-2025