38 ਪੁਲਿਸ ਮੁਲਾਜ਼ਮਾਂ ਸਮੇਤ 45 ਜ਼ਖ਼ਮੀ
ਦੀਫੂ/ਗੁਹਾਟੀ, 23 ਦਸੰਬਰ (ਪੀ. ਟੀ. ਆਈ.)-ਅਸਾਮ ਦੇ ਹਿੰਸਾਗ੍ਰਸਤ ਜ਼ਿਲ੍ਹੇ ਕਾਰਬੀ ਆਂਗਲੌਂਗ 'ਚ ਪ੍ਰਦਰਸ਼ਨਕਾਰੀਆਂ ਦੇ ਦੋ ਸਮੂਹਾਂ 'ਚ ਭੜਕੀ ਤਾਜ਼ਾ ਹਿੰਸਾ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 38 ਪੁਲਿਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 45 ਹੋਰ ਜ਼ਖ਼ਮੀ ਹੋ ਗਏ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਪਾਹਜ ਨੌਜਵਾਨ ਸੁਰੇਸ਼ ਡੇ (25) ਦੀ ਲਾਸ਼ ਇਕ ਇਮਾਰਤ ਤੋਂ ਬਰਾਮਦ ਕੀਤੀ ਗਈ, ਜਿਸ ਨੂੰ ਅੰਦੋਲਨਕਾਰੀਆਂ ਵਲੋਂ ਸਾੜ ਦਿੱਤਾ ਗਿਆ ਸੀ, ਜਦੋਂਕਿ ਇਕ ਹੋਰ ਵਿਅਕਤੀ ਜਿਸ ਦੀ ਪਛਾਣ ਅਥਿਕ ਤਿਮੁੰਗ ਵਜੋਂ ਹੋਈ ਹੈ, ਦੀ ਝੜਪ ਦੌਰਾਨ ਮੌਤ ਹੋ ਗਈ¢ਪ੍ਰਦਰਸ਼ਨਕਾਰੀ ਕਬਾਇਲੀ ਪੱਟੀਆਂ ਤੋਂ ਕਬਜ਼ੇਦਾਰਾਂ ਨੂੰ ਬੇਦਖਲ ਕਰਨ ਦੀ ਮੰਗ ਕਰ ਰਹੇ ਹਨ¢ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕਰਨ ਦੇ ਨਾਲ ਹੀ ਅੱਥਰੂ ਗੈਸ ਦੇ ਗੋਲੇ ਵੀ ਦਾਗਣੇ ਪਏ¢ਡੀ.ਜੀ.ਪੀ. ਹਰਮੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਾਂਤੀ ਬਣਾਈ ਰੱਖਣ ਅਤੇ ਮੌਜੂਦਾ ਸਥਿਤੀ ਦੇ ਹੋਰ ਵਿਗੜਨ ਤੋਂ ਰੋਕਣ ਲਈ ਜਾਰਬੀ ਆਂਗਲੌਂਗ ਅਤੇ ਪੱਛਮੀ ਆਂਗਲੌਂਗ ਦੋਵਾਂ ਜ਼ਿਲਿ੍ਹਆਂ 'ਚ ਇੰਟਰਨੈੱਟ ਸੇਵਾਵਾਂ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ¢
ਅਸਾਮ ਦੇ ਕਾਰਬੀ ਆਂਗਲੌਂਗ 'ਚ ਮੁੜ ਭੜਕੀ ਹਿੰਸਾ-2 ਮੌਤਾਂ
ਅਜੀਤ ਡੈਸਕ
24-12-2025