ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਰੰਗ ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ, ਜਿਸ ਦੀ ਸੇਵਾ ਸੰਗਤ ਵੱਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਈ ਗਈ | ਮੁੰਬਈ, ਦਿੱਲੀ, ਪੂਨੇ ਆਦਿ ਸੂਬਿਆਂ ਤੋਂ ਇਲਾਵਾ ਬਾਹਰਲੇ ਮੁਲਕਾਂ ਤੋਂ ਵੱਖ-ਵੱਖ ਪ੍ਰਕਾਰ ਦੇ 8 ਟਨ ਦੇ ਲਗਪਗ ਰੰਗ ਬਿਰੰਗੇ ਮਨਮੋਹਕ ਫੁੱਲ ਮੰਗਵਾਏ ਗਏ ਹਨ |