05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਰਾਜਪਾਲ ਨੇ ਚਾਰ ਸਾਹਿਬਜ਼ਾਦੇ ਐਮ.ਆਰ.ਆਈ. ਅਤੇ ਸਿਟੀ ਸਕੈਨ ਸੈਂਟਰ ਦਾ ਰੱਖਿਆ ਨੀਂਹ ਪੱਥਰ

Ad Position 21
repet_subhas-goyals [Copy P29]
ਅਜੀਤ ਡੈਸਕ 28-12-2025
ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਗੁਰਿੰਦਰ ਸਿੰਘ ਬਾਵਾ ਦੇ ਸਹਿਯੋਗ ਨਾਲ ਪਟਨਾ ਸਾਹਿਬ ਦੇ ਮੰਗਲ ਤਲਾਬ ਸਥਿਤ ਮਾਤਾ-ਸ਼ਿਸ਼ੂ ਸੇਵਾ ਕਲਿਆਣ ਕੇਂਦਰ ਵਿਖੇ ਮੁਫ਼ਤ ਚਾਰ ਸਾਹਿਬਜ਼ਾਦੇ ਐਮ.ਆਰ.ਆਈ. ਅਤੇ ਸਿਟੀ ਸਕੈਨ ਸੈਂਟਰ ਦਾ ਰਾਜਪਾਲ ਆਰਿਫ ਮੁਹੰਮਦ ਖ਼ਾਨ ਨੇ ਨੀਂਹ ਪੱਥਰ ਰੱਖਿਆ | ਦੱਸਣਯੋਗ ਹੈ ਕਿ ਇਸ ਸੈਂਟਰ ਲਈ ਲੋੜੀਂਦੀ ਜਗ੍ਹਾ ਰਾਜਪਾਲ ਵਲੋਂ ਮੁਹੱਈਆ ਕਰਵਾਈ ਹੈ, ਜਿਸ ਦੀ ਇਮਾਰਤ ਬਣਾਉਣ ਦੀ ਸੇਵਾ ਕਾਰ ਸੇਵਾ ਬਾਬਾ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਨੂੰ ਸੌਂਪੀ ਗਈ ਹੈ | ਜਦਕਿ ਸੈਂਟਰ ਲਈ ਮੁਕੰਮਲ 14 ਕਰੋੜ ਦੀ ਮਸ਼ੀਨਰੀ ਗੁਰਿੰਦਰ ਸਿੰਘ ਬਾਵਾ ਵਲੋਂ ਦਿੱਤੀ ਜਾਵੇਗੀ | ਇਸ ਮੌਕੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਬਾਬਾ ਗੁਰਵਿੰਦਰ ਸਿੰਘ ਭੂਰੀ ਵਾਲੇ, ਸੀਨੀਅਰ ਉਪ-ਪ੍ਰਧਾਨ ਲਖਵਿੰਦਰ ਸਿੰਘ, ਉਪ-ਪ੍ਰਧਾਨ ਗੁਰਵਿੰਦਰ ਸਿੰਘ ਅਤੇ ਜਸਬੀਰ ਸਿੰਘ ਧਾਮ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁ: ਬਾਲ ਲੀਲ੍ਹਾ ਵਿਖੇ ਨਤਮਸਤਕ ਹੋਏ ਨਿਤਿਸ਼ ਕੁਮਾਰ ਅਗਲੀ ਖ਼ਬਰ ਸੰਗਤ ਲਈ ਬਣਾਇਆ ਮੌਸਮ ਅਨੁਕੂਲ 'ਟੈਂਟ ਸਿਟੀ'
Ad Position 24