ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਜੀ 'ਚ ਨਵੀਂ ਪੀੜ੍ਹੀ ਨੂੰ ਤਾਮਿਲ ਭਾਸ਼ਾ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਦੁਬਈ 'ਚ ਰਹਿਣ ਵਾਲੇ ਕੰਨੜ ਪਰਿਵਾਰਾਂ ਵਲੋਂ ਆਪਣੇ ਬੱਚਿਆਂ ਨੂੰ ਇਹ ਭਾਸ਼ਾ ਸਿਖਾਉਣ ਲਈ 'ਕੰਨੜ ਪਾਠਸ਼ਾਲਾ' ਸ਼ੁਰੂ ਕਰਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਮਹੀਨੇ ਫਿਜੀ ਦੇ ਇਕ ਸਕੂਲ 'ਚ ਪਹਿਲੀ ਵਾਰ ਤਾਮਿਲ ਦਿਵਸ ਮਨਾਇਆ ਗਿਆ, ਜਿਸ ਨਾਲ ਬੱਚਿਆਂ ਨੂੰ ਆਪਣੀ ਭਾਸ਼ਾ 'ਚ ਮਾਣ ਪ੍ਰਗਟ ਕਰਨ ਲਈ ਇਕ ਪਲੇਟਫਾਰਮ ਮਿਲਿਆ |