ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਸਿਰਫ਼ ਇਕ ਸਿਆਸੀ ਪਾਰਟੀ ਨਹੀਂ ਹੈ, ਸਗੋਂ ਭਾਰਤ ਦੀ ਆਤਮਾ ਦੀ ਆਵਾਜ਼ ਹੈ, ਜੋ ਆਪਣੇ 140ਵੇਂ ਸਥਾਪਨਾ ਦਿਵਸ 'ਤੇ ਹਰ ਕਮਜ਼ੋਰ, ਵਾਂਝੇ ਅਤੇ ਮਿਹਨਤੀ ਵਿਅਕਤੀ ਦੇ ਨਾਲ ਖੜ੍ਹੀ ਹੈ | ਉਨ੍ਹਾਂ ਨੇ ਇਥੇ ਪਾਰਟੀ ਦੇ ਇੰਦਰਾ ਭਵਨ ਹੈੱਡਕੁਆਰਟਰ ਵਿਖੇ 140ਵੇਂ ਸਥਾਪਨਾ ਦਿਵਸ ਸਮਾਰੋਹ 'ਚ ਹਿੱਸਾ ਲਿਆ | ਐਕਸ 'ਤੇ ਇਕ ਪੋਸਟ 'ਚ, ਉਨ੍ਹਾਂ ਨੇ ਕਿਹਾ, 'ਮੈਂ ਸਚਾਈ, ਹਿੰਮਤ ਅਤੇ ਨਫ਼ਰਤ, ਬੇਇਨਸਾਫ਼ੀ ਅਤੇ ਤਾਨਾਸ਼ਾਹੀ ਵਿਰੁੱਧ ਸੰਵਿਧਾਨ ਦੀ ਰੱਖਿਆ ਲਈ ਹੋਰ ਵੀ ਮਜ਼ਬੂਤੀ ਨਾਲ ਲੜਨ ਲਈ ਦਿ੍ੜ੍ਹ ਹਾਂ | ਉਨ੍ਹਾਂ ਅੱਗੇ ਕਿਹਾ, 'ਅੱਜ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਥਾਪਨਾ ਦਿਵਸ 'ਤੇ ਹਰੇਕ ਕਾਂਗਰਸੀ ਨੂੰ ਹਾਰਦਿਕ ਸ਼ੁਭਕਾਮਨਾਵਾਂ | ਅਸੀਂ ਇਤਿਹਾਸਕ ਵਿਰਾਸਤ ਅਤੇ ਮਹਾਨ ਕੁਰਬਾਨੀਆਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦੀ ਦਿਵਾਈ, ਸੰਵਿਧਾਨ ਦੀ ਨੀਂਹ ਰੱਖੀ ਅਤੇ ਲੋਕਤੰਤਰ, ਧਰਮ ਨਿਰਪੱਖਤਾ, ਸਮਾਜਿਕ ਨਿਆਂ ਅਤੇ ਸਮਾਨਤਾ ਦੇ ਮੁੱਲਾਂ ਨੂੰ ਮਜ਼ਬੂਤ ਕੀਤਾ |