05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਵੱਖ-ਵੱਖ ਸੜਕ ਹਾਦਸਿਆਂ 'ਚ ਔਰਤ ਸਮੇਤ 2 ਦੀ ਮੌਤ

Ad Position 21
No active advertisement
ਅਜੀਤ ਡੈਸਕ 02-06-2025
ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ)-ਇਲਾਕੇ 'ਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਔਰਤ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਚੌਹਾਲ ਦੇ ਵਾਸੀ ਮਦਨ ਲਾਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਲੜਕਾ ਰਾਜਿੰਦਰ ਕੁਮਾਰ ਪਿੰਡ ਬਾੜੀਆਂ 'ਚ ਸ਼ਟਰਿੰਗ ਦਾ ਕੰਮ ਕਰਦਾ ਸੀ | ਉਸ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ ਦੁਕਾਨ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਬੰਜਰਬਾਗ ਨਜ਼ਦੀਕ ਇਕ ਕਾਰ ਨੇ ਉਸ ਦੇ ਲੜਕੇ ਨੂੰ ਆਪਣੀ ਲਪੇਟ 'ਚ ਲੈ ਲਿਆ | ਜ਼ਖ਼ਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਅੰਮਿ੍ਤਸਰ ਹਸਪਤਾਲ ਰੈਫ਼ਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਰਾਜਿੰਦਰ ਕੁਮਾਰ ਦੀ ਮੌਤ ਹੋ ਗਈ | ਇਸੇ ਤਰ੍ਹਾਂ ਰਾਮ ਕਲੋਨੀ ਕੈਂਪ ਦੀ ਵਾਸੀ ਮਮਤਾ ਦੇਵੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਸਹੇਲੀ ਪ੍ਰੀਤੀ ਗਿੱਲ ਨਾਲ ਐਕਟਿਵਾ 'ਤੇ ਸ਼ਹਿਰ ਵੱਲ ਜਾ ਰਹੀ ਸੀ ਅਤੇ ਚੰਡੀਗੜ੍ਹ ਰੋਡ 'ਤੇ ਇਕ ਟਿੱਪਰ ਚਾਲਕ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਦੇ ਚੱਲਦਿਆਂ ਉਹ ਹੇਠਾਂ ਡਿਗ ਗਈਆਂ ਅਤੇ ਉਸ ਦੀ ਸਹੇਲੀ ਪ੍ਰੀਤੀ ਗਿੱਲ ਦੇ ਉਪਰੋਂ ਉਕਤ ਟਿੱਪਰ ਲੰਘ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਥਾਣਾ ਸਦਰ ਪੁਲਿਸ ਨੇ ਉਕਤ ਦੋਨੋਂ ਕੇਸਾਂ 'ਚ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਡੱਫਰ ਵਿਖੇ ਚੌਥਾ ਸ਼ਾਨਦਾਰ ਕਿ੍ਕਟ ਕੱਪ 11 ਜੂਨ ਨੂੰ - ਸੰਦੀਪ ਸਿੰਘ, ਸੋਨੂੰ ਸਹੋਤਾ ਅਗਲੀ ਖ਼ਬਰ ਤਲਵੰਡੀ ਅਰਾਈਆਂ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੀਰਤਨ ਤੇ ਢਾਡੀ ਦਰਬਾਰ ਕਰਵਾਇਆ
Ad Position 24