05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਿੰਡ ਡੱਫਰ ਵਿਖੇ ਚੌਥਾ ਸ਼ਾਨਦਾਰ ਕਿ੍ਕਟ ਕੱਪ 11 ਜੂਨ ਨੂੰ - ਸੰਦੀਪ ਸਿੰਘ, ਸੋਨੂੰ ਸਹੋਤਾ

Ad Position 21
No active advertisement
ਅਜੀਤ ਡੈਸਕ 02-06-2025
ਪੱਸੀ ਕੰਢੀ, 1 ਜੂਨ (ਜਗਤਾਰ ਸਿੰਘ ਰਜਪਾਲਮਾ)- ਧੰਨ-ਧੰਨ ਬਾਬਾ ਦਰੇਲਾ ਸਾਹਿਬ ਦੇ ਆਸ਼ੀਰਵਾਦ ਸਦਕਾ ਪਿੰਡ ਡੱਫਰ ਵਿਖੇ ਸਮੂਹ ਐਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੌਥਾ ਸ਼ਾਨਦਾਰ ਕਿ੍ਕਟ ਕੱਪ ਇਸ ਵਾਰ 11 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਕਿ੍ਕਟ ਟੂਰਨਾਮੈਂਟ ਕਲੱਬ ਡੱਫਰ ਦੇ ਮੁੱਖ ਪ੍ਰਬੰਧਕ ਸੰਦੀਪ ਸਿੰਘ ਸੋਨੂੰ ਡੱਫਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਕਮਲਜੀਤ ਸਿੰਘ ਕੁਲਾਰ ਕਰਨਗੇ | ਇਸ ਟੂਰਨਾਮੈਂਟ 'ਚ ਪਹਿਲਾ ਇਨਾਮ 51000 ਰੁਪਏ, ਦੂਜਾ ਇਨਾਮ 21000 ਰੁਪਏ, 3-4 ਇਨਾਮ 5100-5100 ਰੁਪਏ ਅਤੇ 5-8ਵਾਂ ਇਨਾਮ 2100-2100 ਰੁਪਏ ਰੱਖੇ ਗਏ ਹਨ | ਇਸ ਦੌਰਾਨ ਮੈਨ ਆਫ਼ ਦਾ ਮੈਚ ਨੂੰ ਵਿਸ਼ੇਸ਼ ਇਨਾਮ ਵੀ ਦਿੱਤਾ ਜਾਵੇਗਾ | ਇਸ ਮੌਕੇ 'ਤੇ ਸੰਦੀਪ ਸਿੰਘ ਸੋਨੂੰ ਡੱਫਰ, ਕੁਲਵੀਰ ਸਿੰਘ ਸਹੋਤਾ ਡੱਫਰ, ਯੋਗਰਾਜ ਡੱਫਰ, ਅਰਮਾਨ ਡੱਫਰ, ਵਿਕੀ ਡੱਫਰ ਤੇ ਆਦਿ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਬਾਲਾ ਜੱਟਾਂ ਦੀ ਜਸਲੀਨ ਨੇ ਜੂਨੀਅਰ ਨੈਸ਼ਨਲ ਵਿਚ ਕਾਂਸੇ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਨਾਂਅ ਚਮਕਾਇਆ ਅਗਲੀ ਖ਼ਬਰ ਵੱਖ-ਵੱਖ ਸੜਕ ਹਾਦਸਿਆਂ 'ਚ ਔਰਤ ਸਮੇਤ 2 ਦੀ ਮੌਤ
Ad Position 24