ਦਸੂਹਾ, 1 ਜੂਨ (ਭੁੱਲਰ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਵਿਦਿਆਰਥਣ ਜਸਲੀਨ ਨੇ ਪਿ੍ੰਸੀਪਲ ਸੁਖਵਿੰਦਰ ਕੌਰ ਦੀ ਰਹਿਨੁਮਾਈ ਹੇਠ ਚੌਥੀ ਕੈਡਿਟ ਅਤੇ ਜੂਨੀਅਰ ਨੈਸ਼ਨਲ ਤਾਈਕਵਾਂਡੋ ਖੇਡ ਪ੍ਰਤੀਯੋਗਤਾ-2025 ਵਿਚ ਕਾਂਸੇ ਦਾ ਤਗਮਾ ਜਿੱਤਿਆ | ਡਾ. ਕੁਲਦੀਪ ਮਿਨਹਾਸ ਨੇ ਕਿਹਾ ਕਿ ਵਿਦਿਆਰਥਣ ਜਸਲੀਨ ਸਪੁੱਤਰੀ ਡਾ. ਨਿਰਮਲ ਸਿੰਘ ਨੇ ਨੈਸ਼ਨਲ ਪੱਧਰੀ ਤਾਈਕਵਾਂਡੋ ਖੇਡ ਪ੍ਰਤੀਯੋਗਤਾ ਜੋ ਕਿ ਦੇਹਰਾਦੂਨ, ਉੱਤਰਾਖੰਡ ਵਿਖੇ ਹੋਈ, ਵਿਚ ਪੰਜਾਬ ਰਾਜ ਦਾ ਪ੍ਰਤੀਨਿਧਤਵ ਕਰਦੇ ਹੋਏ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਤੀਸਰਾ ਸਥਾਨ ਹਾਸਲ ਕੀਤਾ ਤੇ ਕਾਂਸੇ ਦਾ ਤਗਮਾ ਹਾਸਿਲ ਕੀਤਾ | ਪਿ੍ੰਸੀਪਲ ਸੁਖਵਿੰਦਰ ਕੌਰ ਨੇ ਜਸਲੀਨ ਕੌਰ ਦੀ ਇਸ ਪ੍ਰਾਪਤੀ ਲਈ ਵਿਦਿਆਰਥਣ ਨੂੰ ਵਧਾਈ ਦਿੱਤੀ |