05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਆਲ ਇੰਡੀਆ ਰੈਂਕਿੰਗ 'ਚ ਅੰਕਿਤਾ ਸਿੰਘ 18ਵਾਂ ਸਥਾਨ ਲੈ ਕੇ ਬਣੀ ਹਵਾਈ ਸੈਨਾ 'ਚ ਫਲਾਇੰਗ ਅਫ਼ਸਰ

Ad Position 21
No active advertisement
ਅਜੀਤ ਡੈਸਕ 02-06-2025
ਮਾਹਿਲਪੁਰ, 1 ਜੂਨ (ਰਜਿੰਦਰ ਸਿੰਘ) ਮਾਹਿਲਪੁਰ ਦੇ ਵਸਨੀਕ ਰਿਟਾ. ਡੀ. ਐਸ. ਪੀ. ਸੁੱਚਾ ਸਿੰਘ ਦੀ ਪੋਤਰੀ ਤੇ ਇੰਡੀਅਨ ਏਅਰਫੋਰਸ 'ਚ ਸੇਵਾਵਾਂ ਦੇ ਰਹੇ ਸਤਵਿੰਦਰ ਸਿੰਘ ਦੀ 20 ਸਾਲਾ ਬੇਟੀ ਅੰਕਿਤਾ ਸਿੰਘ ਨੇ ਐਫ.ਕੈਟ (ਐਫ.ਸੀ.ਏ.ਟੀ.) 2024 ਟੈੱਸਟ ਵਿਚੋਂ ਆਲ ਇੰਡੀਆ ਰੈਂਕਿੰਗ ਵਿਚ 18ਵਾਂ ਸਥਾਨ ਪ੍ਰਾਪਤ ਕੀਤਾ ਕਰਕੇ ਹਵਾਈ ਸੈਨਾ ਵਿਚ ਫਲਾਇੰਗ ਅਫ਼ਸਰ ਬਣ ਕੇ ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ ਤੇ ਮਾਹਿਲਪੁਰ ਸਮੇਤ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਅੰਕਿਤਾ ਸਿੰਘ ਦੀ ਮਾਤਾ ਕੁਲਵਿੰਦਰ ਕੌਰ, ਬੜੇ ਪਾਪਾ ਇੰਸ. ਲਖਵੀਰ ਸਿੰਘ ਤੇ ਚਾਚਾ ਸਮਾਜ ਸੇਵੀ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਵਿੰਦਰ ਸਿੰਘ ਏਅਰਫੋਰਸ 'ਚ ਹੋਣ ਕਰਕੇ ਅੰਕਿਤਾ ਸਿੰਘ ਦੀ ਮੁੱਢਲੀ ਪੜ੍ਹਾਈ ਚੰਡੀਗੜ੍ਹ ਏਅਰਫੋਰਸ ਦੇ ਸਕੂਲਾਂ 'ਚ ਹੋਈ ਜਿੱਥੇ ਉਸ ਨੇ 10ਵੀਂ ਜਮਾਤ ਵਿਚ ਹੀ ਫਲਾਇੰਗ ਅਫ਼ਸਰ ਬਣਨ ਦਾ ਸੁਪਨਾ ਦੇਖਿਆ ਜੋ ਉਸ 12 ਵੀਂ ਨਾਨ ਮੈਡੀਕਲ ਪਾਸ ਕਰਕੇ ਐਫ.ਕੈਟ ਟੈਸਟ ਪਾਸ ਕਰਕੇ ਫਲਾਇੰਗ ਅਫ਼ਸਰ ਬਣੀ | ਉਨ੍ਹਾਂ ਦੱਸਿਆ ਕਿ ਉਸ ਨੇ ਆਲ ਇੰਡੀਆ ਵਿਚ 18ਵਾਂ ਰੈਂਕ ਪ੍ਰਾਪਤ ਕੀਤਾ ਹੈ | ਇੰਨਾ ਹੀ ਨਹੀਂ, ਉਸ ਦੀ ਚੋਣ ਹਵਾਈ ਸੈਨਾ ਵਿਚ ਫਲਾਇੰਗ ਪੋਸਟ ਲਈ ਹੋਈ ਹੈ | ਦੱਸਣਯੋਗ ਹੈ ਕਿ ਅੰਕਿਤਾ ਸਿੰਘ ਦੇ ਦਾਦਾ ਸੁੱਚਾ ਸਿੰਘ ਸੈਂਟਰਲ ਪੁਲਿਸ 'ਚ ਡੀ.ਐਸ.ਪੀ ਵਜੋਂ ਰਿਟਾਇਰ ਹੋਏ ਹੋਏ ਹਨ ਅਤੇ ਤਾਇਆ ਲਖਵੀਰ ਸਿੰਘ ਸੈਂਟਰਲ ਪੁਲਿਸ 'ਚ ਇੰਸਪੈਕਟਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ | ਇਸ ਸਬੰਧੀ ਅੰਕਿਤਾ ਸਿੰਘ ਨੇ ਦੇਸ਼ ਦੀਆਂ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਡੇ ਦੇਸ਼ 'ਚ ਰੋਜ਼ਗਾਰ ਦੇ ਬਹੁਤ ਅਵਸਰ ਹਨ ਜਿਨ੍ਹਾਂ ਨੂੰ ਆਪਣੇ ਅੰਦਰਲੇ ਜਜ਼ਬੇ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਜਾਣ ਦਾ ਸੁਪਨਾ ਛੱਡ ਕੇ ਆਪਣੇ ਦੀ ਦੇਸ਼ 'ਚ ਰੋਜ਼ਗਾਰ ਦੀ ਭਾਲ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਚੱਬੇਵਾਲ 'ਚ ਟੈਕਸੀ ਯੂਨੀਅਨ ਵਲੋਂ ਸ਼ੈੱਡ ਪਾਉਣ ਦੀ ਖ਼ੁਸ਼ੀ 'ਚ ਧਾਰਮਿਕ ਸਮਾਗਮ ਅਗਲੀ ਖ਼ਬਰ ਅੰਬਾਲਾ ਜੱਟਾਂ ਦੀ ਜਸਲੀਨ ਨੇ ਜੂਨੀਅਰ ਨੈਸ਼ਨਲ ਵਿਚ ਕਾਂਸੇ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਨਾਂਅ ਚਮਕਾਇਆ
Ad Position 24