05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਗੁਰਦੁਆਰਾ ਸਿੰਘ ਸਭਾ ਦਸੂਹਾ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2025
ਦਸੂਹਾ, 1 ਜੂਨ (ਭੁੱਲਰ)- ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ | ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਕੜਾਹ ਪ੍ਰਸ਼ਾਦ ਦੇ ਲੰਗਰ ਲਗਾਏ ਗਏ | ਇਸ ਮੌਕੇ ਸਰੂਪ ਸਿੰਘ ਵਾਲੀਆ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਪੰਮਾ, ਸਕੱਤਰ ਜਗਮੋਹਨ ਸਿੰਘ ਲਾਡੀਪੁਰੀ, ਖ਼ਜ਼ਾਨਚੀ ਤਰਸੇਮ ਸਿੰਘ ਖ਼ਾਲਸਾ, ਵਾਈਸ ਪ੍ਰਧਾਨ ਜੋਗਿੰਦਰ ਸਿੰਘ ਭਾਟੀਆ, ਸੁਰਿੰਦਰ ਸਿੰਘ ਭਾਟੀਆ, ਪ੍ਰਭਜੋਤ ਸਿੰਘ, ਸਚਿਨ ਅਰੋੜਾ, ਲਖਵਿੰਦਰ ਸਿੰਘ ਲੱਖੀ, ਤਰਨਜੀਤ ਸਿੰਘ ਭਾਟੀਆ, ਪਵਿੱਤਰਪਾਲ ਸਿੰਘ, ਪੈੱ੍ਰਸ ਸਕੱਤਰ ਤਜਿੰਦਰ ਸਿੰਘ ਮਰਵਾਹਾ, ਦਿਲਪ੍ਰੀਤ ਸਿੰਘ ਮਰਵਾਹਾ, ਸੁਖਦੇਵ ਸਿੰਘ, ਮਨੀ ਪ੍ਰਤਾਪ ਸਿੰਘ, ਹਜ਼ੂਰੀ ਰਾਗੀ ਜਸਪ੍ਰੀਤ ਸਿੰਘ, ਅੰਕੁਸ਼ ਸਿੰਘ, ਮੋਹਨ ਸਿੰਘ, ਚਮਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਗਤੂਪੁਰ 'ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਸੁਸਾਇਟੀ ਵਲੋਂ ਆਰਮੀ ਗਰਾਊਾਡ 'ਚ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ
Ad Position 24