ਸੈਲਾ ਖ਼ੁਰਦ, 1 ਜੂਨ (ਹਰਵਿੰਦਰ ਸਿੰਘ ਬੰਗਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਸੂਬਾ ਕਮੇਟੀ ਮੈਂਬਰ ਡਾਕਟਰ ਰਾਕੇਸ਼ ਕੁਮਾਰ ਬੱਸੀ ਦੀ ਪ੍ਰਧਾਨਗੀ ਹੇਠ ਡਾਨਸੀਵਾਲ ਵਿਖੇ ਕੀਤੀ ਗਈ ਜਿਸ 'ਚ ਵੱਖ-ਵੱਖ ਪਿੰਡਾਂ 'ਚ ਪ੍ਰੈਕਟਿਸ ਕਰਦੇ ਡਾਕਟਰ ਸਾਥੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਉਚੇਚੇ ਤੌਰ 'ਤੇ ਸੂਬਾ ਚੇਅਰਮੈਨ ਡਾਕਟਰ ਦਿਲਦਾਰ ਸਿੰਘ ਚਾਹਲ ਨੇ ਸ਼ਿਰਕਤ ਕੀਤੀ | ਡਾਕਟਰ ਦਿਲਦਾਰ ਸਿੰਘ ਚਾਹਲ ਅਤੇ ਸਮੂਹ ਡਾਕਟਰ ਸਾਥੀਆਂ ਨੇ ਖੜੇ ਹੋਕੇ ਹੱਥ ਉੱਪਰ ਕਰਕੇ ਪ੍ਰਣ ਕੀਤਾ ਕਿ ਨਾ ਨਸ਼ਾ ਕਰਾਂਗੇ ਨਾ ਕਿਸੇ ਨੂੰ ਕਰਨ ਦਿਆਂਗੇ ਨਾ ਪਿੰਡਾਂ 'ਚ ਵੇਚਣ ਦਿਆਂਗੇ, ਅਸੀਂ ਪਿੰਡਾਂ 'ਚ ਜਾ ਕੇ ਨਸ਼ਿਆਂ ਦੇ ਮਾੜੇ ਨਤੀਜਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ, ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਕਾਮਯਾਬ ਕਰਨ ਲਈ ਗਲੀ ਮੁਹੱਲਿਆਂ 'ਚ ਨਸ਼ਿਆਂ ਨੂੰ ਖ਼ਤਮ ਕਰਨ ਲਈ ਆਪਣੀ ਆਵਾਜ਼ ਬੁਲੰਦ ਕਰਨਗੇ | ਇਸ ਮੌਕੇ ਡਾ: ਆਕਾਸ਼ਦੀਪ ਬੇਦੀ, ਡਾ: ਮਨਜੀਤ ਸਿੰਘ, ਡਾ: ਬਲਵਿੰਦਰ ਸਿੰਘ, ਡਾ: ਬਲਵੀਰ ਸਿੰਘ, ਡਾ: ਰਵਿੰਦਰ ਸਿੰਘ, ਡਾ: ਗੁਰਮੀਤ ਸਿੰਘ, ਡਾ: ਰਸ਼ਪਾਲ ਸਿੰਘ, ਡਾ: ਯੁੱਧਵੀਰ, ਡਾ: ਹਰਭਜ, ਡਾ: ਗਰਦਾਵਰ ਰਾਮ, ਡਾ: ਮੋਹਿੰਦਰਪਾਲ ਸੈਣੀ, ਡਾ: ਰਜਨਦੀਪ ਕੌਰ ਆਦਿ ਹਾਜ਼ਰ ਸਨ |