05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਘੱਲੂਘਾਰਾ ਦਿਵਸ ਨੂੰ ਸਮਰਪਿਤ 4 ਰੋਜ਼ਾ ਜੋੜ ਮੇਲਾ ਸੇਵਾ ਤੇ ਸਿਮਰਨ ਦਾ ਸੰਦੇਸ਼ ਦਿੰਦਿਆਂ ਸਮਾਪਤ

Ad Position 21
No active advertisement
ਅਜੀਤ ਡੈਸਕ 02-06-2025
ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ)-ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਰਿੰਦਰ ਸਿੰਘ -ਸੰਤ ਬਾਬਾ ਬਲਵਿੰਦਰ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਹੇਠ ਘੱਲੂਘਾਰੇ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ 4 ਰੋਜ਼ਾ ਧਾਰਮਿਕ ਜੋੜ ਮੇਲਾ ਸੇਵਾ ਤੇ ਸਿਮਰਨ ਦਾ ਸੰਦੇਸ਼ ਦਿੰਦਿਆਂ ਸਮਾਪਤ ਹੋ ਗਿਆ | ਜੋੜ ਮੇਲੇ ਦੌਰਾਨ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਤੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀਆਂ ਭਰੀਆਂ | ਅੱਜ ਆਖਰੀ ਦਿਨ ਪਹਿਲਾਂ ਸ੍ਰੀ ਅਖੰਡ ਪਾਠ ਦੇ ਅਤੇ ਨਾਮ ਸਿਮਰਨ ਅਖੰਡ ਜਾਪ ਦੇ ਭੋਗ ਪਾਏ ਗਏ, ਉਪਰੰਤ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾਪਿੰਡ, ਬੀਬੀ ਅੰਮਿ੍ਤ ਕੌਰ ਮਲੋਆ, ਭਾਈ ਲਾਲ ਸਿੰਘ ਅਕਾਲਗੜ੍ਹ, ਕਵੀਸ਼ਰ ਭਾਈ ਗੁਰਕੀਰਤ ਸਿੰਘ ਡਵਲ ਐਮ. ਏ, ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ, ਭਾਈ ਸੁਖਦੇਵ ਸਿੰਘ ਨਡਾਲੋਂ, ਕਵੀਸ਼ਰ ਭਾਈ ਸਕੱਤਰ ਸਿੰਘ ਚਾਹਲ, ਸੰਤ ਪ੍ਰਮੇਸ਼ਵਰ ਸਿੰਘ ਭੋਗਪੁਰ, ਢਾਡੀ ਗੁਰਦਿਆਲ ਸਿੰਘ ਲੱਖਪੁਰ ਤੇ ਸੰਤਾਂ-ਮਹਾਂਪੁਰਸ਼ਾਂ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ, ਕਥਾ, ਢਾਡੀ ਵਾਰਾਂ ਤੇ ਕਵੀਸ਼ਰੀ ਵਾਰਾਂ ਰਾਹੀਂ ਨਿਹਾਲ ਕੀਤਾ |
ਇਸ ਮੌਕੇ ਜਿੱਥੇ ਮੰਚ ਸੰਚਾਲਨ ਦੀ ਸੇਵਾ ਭਾਈ ਜਰਨੈਲ ਸਿੰਘ ਨਡਾਲੋਂ ਨੇ ਬਾਖ਼ੂਬੀ ਨਿਭਾਈ ਉੱਥੇ ਜਥੇ. ਬਾਬਾ ਗੁਰਮੀਤ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਇਕਬਾਲ ਸਿੰਘ ਖੇੜਾ, ਜਸਬੀਰ ਸਿੰਘ ਭੱਟੀ, ਅਮਰਜੀਤ ਸਿੰਘ ਰਾਜਾ ਜਾਂਗਲੀਆਣਾ, ਬਾਬਾ ਗੁਰਦੇਵ ਸਿੰਘ ਬਨੂੜ, ਬਾਬਾ ਕਸ਼ਮੀਰ ਸਿੰਘ ਦੁਸਾਂਝ, ਬਾਬਾ ਹਰਜਿੰਦਰ ਸਿੰਘ ਸਪਰੋੜ, ਮੇਜਰ ਸਿੰਘ ਸਾਹਨੇਵਾਲ, ਲਖਵਿੰਦਰ ਸਿੰਘ ਬਿੰਦਾ, ਧਰਮਿੰਦਰ ਸਿੰਘ ਸੋਨੂੰ, ਲਵਲੀਨ ਸਿੰਘ ਨਰੂੜ, ਸੁਖਦੇਵ ਸਿੰਘ ਬੱਬੂ ਨਰੂੜ ਮਨਜੀਤ ਸਿੰਘ ਰਣਧੀਰਗੜ੍ਹ, ਪਰਮਜੀਤ ਸਿੰਘ ਪੰਜੌੜ, ਬਲਜਿੰਦਰ ਸਿੰਘ ਪੰਜੌੜ, ਪ੍ਰਭਦੀਪ ਸਿੰਘ ਪੰਜੌੜ, ਦਲਵੀਰ ਸਿੰਘ ਭੱਟੀ, ਸੋਹਣ ਸਿੰਘ ਭਗਤੂਪੁਰ ਧਰਮੀ ਫ਼ੌਜੀ, ਮਾ. ਇਕਬਾਲ ਸਿੰਘ ਅਜਨੋਹਾ, ਕਮਲਜੀਤ ਸਿੰਘ ਅਜਨੋਹਾ, ਕਿਰਪਾਲ ਸਿੰਘ ਪਾਲਾ ਅਜਨੋਹਾ, ਪਰਮਜੀਤ ਸਿੰਘ ਮੇਘੋਵਾਲ, ਲਖਬੀਰ ਸਿੰਘ ਡਾਨਸੀਵਾਲ, ਹਰਬੰਸ ਸਿੰਘ ਜੱਲੋਵਾਲ, ਗੁਰਸ਼ਰਨ ਸਿੰਘ ਪੰਡੋਰੀ, ਹਰਦੀਪ ਸਿੰਘ ਬੱਡੋ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਂਗੂ ਤੋਂ ਬਚਾਅ ਲਈ ਸਾਰਵਜਨਿਕ ਭਾਗੀਦਾਰੀ ਅਤਿ ਜ਼ਰੂਰੀ - ਐਸ. ਐਮ. ਓ. ਅਗਲੀ ਖ਼ਬਰ ਜੱਸੋਵਾਲ ਵਲੋਂ ਢੀਂਡਸਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ
Ad Position 24