05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਡਘਾਮ ਵਿਖੇ ਫੁੱਟਬਾਲ ਦਾ ਸਮਰ ਕੈਂਪ ਸ਼ੁਰੂ

Ad Position 21
No active advertisement
ਡਘਾਮ ਵਿਖੇ ਫੁੱਟਬਾਲ ਸਮਰ ਕੈਂਪ ਆਰੰਭ ਕਰਨ ਸਮੇਂ ਬੱਚਿਆਂ ਨਾਲ ਮਾ. ਜਰਨੈਲ ਸਿੰਘ ਤੇ ਕੋਚ ਮੋਹਣ ਸਿੰਘ | ਤਸਵੀਰ : ਧਾਲੀਵਾਲ <br/> 02-06-2025
ਗੜ੍ਹਸ਼ੰਕਰ, 1 ਜੂਨ (ਧਾਲੀਵਾਲ)-ਪਿੰਡ ਡਘਾਮ ਵਿਖੇ ਦੋਆਬਾ ਸਪੋਰਟਸ ਕਲੱਬ ਡਘਾਮ ਵਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਦੇ ਖੇਡ ਮੈਦਾਨ 'ਚ ਫੁੱਟਬਾਲ ਦਾ ਸਮਰ ਕੈਂਪ ਆਰੰਭ ਕੀਤਾ ਗਿਆ | ਕੈਂਪ ਦੀ ਆਰੰਭਤਾ ਮੌਕੇ ਹਾਜ਼ਰ ਪ੍ਰਬੰਧਕ ਮਾਸਟਰ ਜਰਨੈਲ ਸਿੰਘ ਅਤੇ ਕੋਚ ਮੋਹਣ ਸਿੰਘ ਨੇ ਦੱਸਿਆ ਕਿ ਇਹ ਕੈਂਪ 30 ਜੂਨ ਤੱਕ ਚੱਲੇਗਾ ਜਿਸ ਵਿਚ ਰਾਸ਼ਟਰੀ ਖਿਡਾਰੀ ਜਸਕਰਨ ਸਿੰਘ ਬੱਚਿਆਂ ਨੂੰ ਫੁੱਟਬਾਲ ਦੀ ਟ੍ਰੇਨਿੰਗ ਦੇਣਗੇ | ਉਨ੍ਹਾਂ ਦੱਸਿਆ ਕਿ ਕੈਂਪ ਦੀ ਸ਼ੁਰੂਆਤ ਮੌਕੇ 35 ਬੱਚਿਆਂ ਨੇ ਭਾਗ ਲਿਆ ਹੈ | ਉਨ੍ਹਾਂ ਦੱਸਿਆ ਕਿ ਕੈਂਪ ਦੀ ਸਮਾਪਤੀ ਮੌਕੇ ਬੱਚਿਆਂ ਨੂੰ ਖੇਡ ਕਿੱਟਾਂ ਵੀ ਤਕਸੀਮ ਕੀਤੀਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਵਿਖੇ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ਵਿਖੇ 700 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ
Ad Position 24