05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਹਕੂਮਤਪੁਰ 'ਚ ਰੌਸ਼ਨੀ ਮੇਲਾ ਕਰਵਾਇਆ

Ad Position 21
No active advertisement
ਹਕੂਮਤਪੁਰ 'ਚ ਪੀਰ ਮੀਆਂ ਖ਼ੁਸ਼ੀ ਸ਼ਾਹ ਤੇ ਪੀਰ ਮੀਆਂ ਸ਼ਾਹ ਮਦਾਰ ਦੀ ਯਾਦ 'ਚ ਕਰਵਾਏ ਰੌਸ਼ਨੀ ਮੇਲੇ ਦੇ ਦਿ੍ਸ਼ | ਤਸਵੀਰ. ਅਵਤਾਰ ਸਿੰਘ ਅਟਵਾਲ <br/> 02-06-2025
ਕੋਟਫ਼ਤੂਹੀ, 1 ਜੂਨ (ਅਟਵਾਲ)- ਪਿੰਡ ਹਕੂਮਤਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪੀਰ ਮੀਆਂ ਖ਼ੁਸ਼ੀ ਸ਼ਾਹ ਤੇ ਪੀਰ ਮੀਆਂ ਸ਼ਾਹ ਮਦਾਰ ਦੀ ਯਾਦ 'ਚ ਸਾਲਾਨਾ ਰੌਸ਼ਨੀ ਮੇਲਾ ਸੇਵਾਦਾਰ ਸਾਈਾ ਮੀਤ ਸ਼ਾਹ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ਮੌਕੇ ਝੰਡੇ, ਚਾਦਰ ਤੇ ਚਿਰਾਗ਼ਾਂ ਦੀ ਰਸਮ ਅਦਾ ਕੀਤੀ ਗਈ, ਉਪਰੰਤ ਧਾਰਮਿਕ ਸੂਫ਼ੀਆਨਾ ਪ੍ਰੋਗਰਾਮ ਵਿਚ ਹਰਮੇਸ਼ ਰੰਗੀਲਾ ਐਂਡ ਪਾਰਟੀ ਬਲਾਚੌਰ, ਰਾਜ ਕੁਮਾਰ ਨੱਕਾਲ ਐਂਡ ਪਾਰਟੀ ਬੀਬੀ ਦੀ ਪੰਡੋਰੀ, ਫ਼ਰਿਆਦ ਨੱਕਾਲ ਐਂਡ ਪਾਰਟੀ ਜਲੰਧਰ ਆਦਿ ਨੇ ਧਾਰਮਿਕ ਤੇ ਸੂਫ਼ੀਆਨਾ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਸਾਈਾ ਮੀਤ ਸ਼ਾਹ, ਸਾਈਾ ਗਿਆਨ ਸ਼ਾਹ ਹਰਮੋਏ, ਜੱਸੀ ਮਹੰਤ ਬਹਿਬਲਪੁਰ, ਬਹਾਦਰ ਚੋਲਾ ਸਾਹਿਬ, ਸੁੱਖ ਸੰਧੂ, ਰਾਮਪਾਲ ਬੰਗਾ, ਸੰਜੀਵ ਮਨੀ, ਟੇਕ ਬੰਗਾ, ਅਵਤਾਰ ਸਿੰਘ, ਗੁਰਦੇਵ ਸਿੰਘ, ਬਾਰੂ ਰਾਮ ਪਚਨੰਗਲਾ, ਰਾਣਾ, ਚਮਨ ਲਾਲ, ਜਰਨੈਲ ਸਿੰਘ, ਸਰਬਜੀਤ ਭਾਟੀਆ, ਛਿੰਦਾ ਸਰਹਾਲਾ ਕਲਾਂ, ਕੁਲਦੀਪ ਸਿੰਘ, ਬਿੱਲਾ ਸਿੰਘ, ਜੋਗਾ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਤਾਰ ਸਿਖਲਾਈ ਕੈਂਪ ਅੱਜ ਤੋਂ ਅਗਲੀ ਖ਼ਬਰ ਲੱਧੇਵਾਲ ਸਕੂਲ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
Ad Position 24