05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਦਸਤਾਰ ਸਿਖਲਾਈ ਕੈਂਪ ਅੱਜ ਤੋਂ

Ad Position 21
No active advertisement
ਅਜੀਤ ਡੈਸਕ 02-06-2025
ਨਸਰਾਲਾ, 1 ਜੂਨ (ਸਤਵੰਤ ਸਿੰਘ ਥਿਆੜਾ)-ਚੜ੍ਹਦੀਕਲਾ ਸੇਵਕ ਜਥੇ ਵਲੋਂ ਸ਼ਹੀਦ ਭਗਤ ਸਿੰਘ ਦਸਤਾਰ ਅਕੈੱਡਮੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮੁਫ਼ਤ ਦਸਤਾਰ ਤੇ ਦੁਮਾਲਾ ਸਿਖਲਾਈ ਕੈਂਪ 2 ਜੂਨ ਤੋਂ ਗੁਰਦੁਆਰਾ ਸਿੰਘ ਸਭਾ ਪਿੰਡ ਢੋਡੋਮਾਜਰਾ ਵਿਖੇ ਲਗਾਇਆ ਜਾ ਰਿਹਾ ਹੈ | ਇਸ 19ਵੇਂ ਦਸਤਾਰ ਸਿਖਲਾਈ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਇਹ ਕੈਂਪ 2 ਜੂਨ ਤੋਂ ਸ਼ੁਰੂ ਹੋਵੇਗਾ ਤੇ 11 ਜੂਨ ਨੂੰ ਇਸ ਦੀ ਸਮਾਪਤੀ ਹੋਵੇਗੀ | ਵਿਦਿਆਰਥੀਆਂ ਨੂੰ ਪੱਗ ਬੰਨ੍ਹਣ ਦੀ ਸਿਖਲਾਈ ਰੋਜ਼ਾਨਾ ਸਵੇਰੇ 6:30 ਤੋਂ ਲੈ ਕੇ 8:30 ਤੱਕ ਦਿੱਤੀ ਜਾਵੇਗੀ | ਕੈਂਪ 'ਚ ਭਾਗ ਲੈਣ ਵਾਲੇ ਵਿਦਿਆਰਥੀ ਆਪਣੀ ਪੱਗ ਨਾਲ ਲੈ ਕੇ ਆਉਣ, ਲੜਕੀਆਂ ਨੂੰ ਦੁਮਾਲਾ ਸਿਰਫ਼ ਲੜਕੀਆਂ ਵਲੋਂ ਹੀ ਸਜਾਇਆ ਜਾਵੇਗਾ, ਲੋੜਵੰਦਾਂ ਨੂੰ ਦਸਤਾਰਾਂ ਫ਼ਰੀ ਦਿੱਤੀਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਕਰਨਲ ਪ੍ਰੇਮ ਪ੍ਰਕਾਸ਼ ਤੇ ਪ੍ਰਨਤੀ ਵਲੋਂ ਆਸ਼ਾ ਕਿਰਨ ਸਕੂਲ ਦਾ ਦੌਰਾ ਅਗਲੀ ਖ਼ਬਰ ਹਕੂਮਤਪੁਰ 'ਚ ਰੌਸ਼ਨੀ ਮੇਲਾ ਕਰਵਾਇਆ
Ad Position 24