05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਕਰਨਲ ਪ੍ਰੇਮ ਪ੍ਰਕਾਸ਼ ਤੇ ਪ੍ਰਨਤੀ ਵਲੋਂ ਆਸ਼ਾ ਕਿਰਨ ਸਕੂਲ ਦਾ ਦੌਰਾ

Ad Position 21
No active advertisement
ਅਜੀਤ ਡੈਸਕ 02-06-2025
ਹੁਸ਼ਿਆਰਪੁਰ, 1 ਜੂਨ (ਹਰਪ੍ਰੀਤ ਕੌਰ)-ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਦਾ ਕਰਨਲ ਪ੍ਰੇਮ ਪ੍ਰਕਾਸ਼ ਅਤੇ ਉਨ੍ਹਾਂ ਦੀ ਬੇਟੀ ਪ੍ਰਨਤੀ ਰਾਏ ਪ੍ਰਕਾਸ਼ ਨੇ ਦੌਰਾ ਕੀਤਾ ਤੇ ਸਪੈਸ਼ਲ ਬੱਚਿਆਂ ਨਾਲ ਗੱਲਬਾਤ ਕੀਤੀ | ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਦੀ ਅਗਵਾਈ ਹੇਠ ਕਮੇਟੀ ਮੈਂਬਰਾਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸਕੂਲ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ | ਪ੍ਰਨਤੀ ਨੇ ਸਕੂਲ ਦੇ ਬੱਚਿਆਂ ਦੀ ਭਲਾਈ ਲਈ ਕਮੇਟੀ ਨੂੰ 15 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ | ਸਲਾਹਕਾਰ ਪਰਮਜੀਤ ਸਚਦੇਵਾ ਨੇ ਕਰਨਲ ਪ੍ਰੇਮ ਪ੍ਰਕਾਸ਼ ਨੂੰ ਚਲਾਏ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ | ਕਰਨਲ ਪ੍ਰੇਮ ਪ੍ਰਕਾਸ਼ ਨੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿਚ ਵੀ ਬੱਚਿਆਂ ਦੀ ਭਲਾਈ ਲਈ ਤਤਪਰ ਰਹਿਣਗੇ | ਇਸ ਮੌਕੇ ਮਲਕੀਤ ਸਿੰਘ ਮਹੇੜੂ, ਤਰਨਜੀਤ ਸਿੰਘ, ਹਰਮੇਸ਼ ਤਲਵਾੜ, ਬਲਰਾਮ ਸਿੰਘ, ਪ੍ਰੇਮ ਸੈਣੀ, ਮਸਤਾਨ ਸਿੰਘ ਗਰੇਵਾਲ, ਐਡਵੋਕੇਟ ਹਰੀਸ਼ ਚੰਦਰ ਐਰੀ, ਲੋਕੇਸ਼ ਖੰਨਾ, ਰਾਮ ਆਸਰਾ, ਵਿਨੋਦ ਭੂਸ਼ਣ, ਪਿ੍ੰਸੀਪਲ ਸ਼ੈਲੀ ਸ਼ਰਮਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 10ਵੀਂ ਤੇ 12ਵੀਂ ਦੇ ਹੋਣਹਾਰ ਵਿਦਿਆਰਥੀ ਸਕਾਲਰਸ਼ਿਪ ਤੇ ਮੋਮੈਂਟੋ ਨਾਲ ਸਨਮਾਨਿਤ ਅਗਲੀ ਖ਼ਬਰ ਦਸਤਾਰ ਸਿਖਲਾਈ ਕੈਂਪ ਅੱਜ ਤੋਂ
Ad Position 24