05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

10ਵੀਂ ਤੇ 12ਵੀਂ ਦੇ ਹੋਣਹਾਰ ਵਿਦਿਆਰਥੀ ਸਕਾਲਰਸ਼ਿਪ ਤੇ ਮੋਮੈਂਟੋ ਨਾਲ ਸਨਮਾਨਿਤ

Ad Position 21
No active advertisement
ਕਿੰਗ ਐਡਵਰਡ ਪਬਲਿਕ ਸਕੂਲ ਟੂਟੋਮਜਾਰਾ ਵਿਖੇ ਕਰਵਾਏ ਸਨਮਾਨ ਸਮਾਰੋਹ ਮੌਕੇ ਸਨਮਾਨਿਤ ਬੱਚਿਆਂ ਨਾਲ ਐਮ.ਡੀ. ਡਾ. ਮਹਿੰਦਰ ਸਿੰਘ ਜਸਵਾਲ, ਪਿ੍ੰ. ਆਸ਼ਾ ਸ਼ਰਮਾ ਤੇ ਵਾਇਸ ਪਿ੍ੰ. ਨਰਿੰਦਰ ਕੁਮਾਰ ਅਤੇ ਹੋਰ ਸਟਾਫ਼ | ਤਸਵੀਰ : ਗੁਰਨਾਮ ਸਟੂਡੀਓ <br/> 02-06-2025
ਮਾਹਿਲਪੁਰ, 1 ਜੂਨ (ਰਜਿੰਦਰ ਸਿੰਘ)-ਮੈਨੇਜਿੰਗ ਡਾਇਰੈਕਟਰ ਡਾ. ਮਹਿੰਦਰ ਸਿੰਘ ਜਸਵਾਲ ਦੀ ਸਰਪ੍ਰਸਤੀ ਹੇਠ ਚੱਲ ਰਹੇ ਕਿੰਗ ਐਡਵਰਡ ਪਬਲਿਕ ਸਕੂਲ ਟੂਟੋਮਜਾਰਾ ਵਿਖੇ ਸੀ.ਬੀ.ਐਸ.ਸੀ. ਬੋਰਡ 'ਚ 10ਵੀਂ ਤੇ 12ਵੀਂ ਵਿਚ ਨਾਮਨਾ ਖੱਟਣ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਜੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿ੍ੰ. ਆਸ਼ਾ ਸ਼ਰਮਾ ਤੇ ਵਾਇਸ ਪਿ੍ੰ. ਨਰਿੰਦਰ ਕੁਮਾਰ ਨੇ 10ਵੀ ਵਿਚੋਂ ਵਧੀਆ ਅੰਕ ਲੈਣ ਵਾਲੇ ਵਿਦਿਆਰਥੀ ਚੇੈਰਿਸ਼ ਬਾਗਲਾ (98 ਫ਼ੀਸਦੀ) ਨੂੰ ਸਕਾਲਰਸ਼ਿਪ ਵਜੋਂ 31000 ਰੁਪਏ, ਮੰਨਤ (92.4 ਫ਼ੀਸਦੀ) ਤੇ ਵੰਸ਼ਿਕਾ ਠਾਕੁਰ (92 ਫ਼ੀਸਦੀ) ਅਤੇ ਸੁਮਿਤ ਲਾਖਾ (91.4 ਫ਼ੀਸਦੀ) ਨੂੰ ਸਕਾਲਰਸ਼ਿਪ ਵਜੋਂ 11000 ਰੁਪਏ ਦੇ ਚੈੱਕ ਨਾਲ ਸਨਮਾਨਿਤ ਕੀਤਾ ਗਿਆ |
ਇਸੇ ਤਰ੍ਹਾਂ 12ਵੀਂ ਵਿਚੋਂ ਅਰਮਾਨ (94 ਫ਼ੀਸਦੀ) ਨਵਜੋਤ ਸਿੰਘ (92 ਫ਼ੀਸਦੀ) ਅਤੇ ਤਨੂ ਸ਼ਰਮਾ (91 ਫ਼ੀਸਦੀ) ਨੂੰ ਸਕੂਲ ਦਾ ਨਾਮ ਰੌਸ਼ਨ ਕਰਨ ਲਈ 3100 ਰੁਪਏ ਦੇ ਚੈੱਕ ਅਤੇ ਮੋਮੈਟੋਂ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਦੇ ਨਾਲ 80 ਫ਼ੀਸਦੀ ਤੋਂ ਜ਼ਿਆਦਾ ਨੰਬਰ ਲੈਣ ਵਾਲੇ 18 ਵਿਦਿਆਰਥੀ ਦੀਆ, ਅਮਨਦੀਪ, ਜਸ਼ਨਪ੍ਰੀਤ, ਗੀਤਾਂਜਲੀ, ਪ੍ਰੋਜਵ, ਨੰਦਨੀ, ਪੂਨਮ, ਮਨਵੀਰ, ਜਸਪ੍ਰੀਤ, ਅਮਨਜੀਤ, ਪਿ੍ੰਸ, ਜਸਮੀਨ, ਗਗਨਪ੍ਰੀਤ, ਤਿ੍ਸ਼ਾ, ਨਵਨੀਤ, ਦਮਨਜੀਤ, ਨਿਹਾਰਿਕਾ, ਤਰਨਦੀਪ ਨੂੰ ਯਾਦਗਾਰੀ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ | 90 ਤੋਂ ਜ਼ਿਆਦਾ ਅੰਕ ਵਾਲੇ ਵਿਦਿਆਰਥੀ ਜਸਮੀਨ, ਸਾਨੀਆ, ਬਰਲੀਨ ਕੌਰ, ਮਨੀਤ, ਗਗਨਦੀਪ, ਮੁਸਕਾਨ, ਸੁਨਿਧੀ, ਬਲਜਿੰਦਰ, ਤਨੁਜ, ਹਰਮਨਪ੍ਰੀਤ, ਨਵਦੀਪ, ਤਰਨਵੀਰ, ਅਮਰਜੋਤ, ਮਨਵੀਰ, ਨਵਦੀਪ, ਆਂਚਲ, ਜੈਸਲੀਨ, ਸਿਮਰਨਜੀਤ, ਅੰਜਲੀ, ਜਸ਼ਰਨ, ਸਿਮਰਨਜੀਤ, ਹਰਸ਼ਦੀਪ ਸਿੰਘ, ਚੇਤਨ, ਈਸ਼ਾਨ, ਮੁਸਕਾਨ, ਏਕਮ, ਚਾਹਤ, ਰਾਜਵਿੰਦਰ, ਰਮਨ, ਸਤਿੰਦਰ, ਸੁਖਵੀਰ, ਹਰਸ਼ਰਨ, ਕਰਨਦੀਪ, ਗੁਰਲੀਨ, ਹਰਸ਼ਦੀਪ ਮਿਨਹਾਸ ਨੂੰ ਵੀ ਯਾਦਗਾਰੀ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ | ਇਸ ਖ਼ੁਸ਼ੀ ਦੇ ਮੌਕੇ 'ਤੇ ਡਾ: ਜਸਵਾਲ ਨੇ ਸਕੂਲ ਦੇ ਪਿ੍ੰਸੀਪਲ, ਸਟਾਫ਼, ਬੱਚਿਆਂ ਅਤੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੰਦਿਆਂ ਬੱਚਿਆਂ ਨੂੰ ਹੋਰ ਵੀ ਮਿਹਨਤ ਕਰਕੇ ਉੱਚ ਮੁਕਾਮ 'ਤੇ ਪਹੁੰਚਣ ਲਈ ਪੇ੍ਰਰਿਆ ਅਤੇ ਕਿਹਾ ਕਿ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਬੱਚਿਆਂ ਨੂੰ ਹਰ ਸਾਲ ਇਸੇ ਤਰ੍ਹਾਂ ਸਕਾਲਰਸ਼ਿਪ, ਯਾਦਗਾਰੀ ਮਮੈਟੋਂ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਰਕਾਰ ਵਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ-ਕੁਲਾਰ ਅਗਲੀ ਖ਼ਬਰ ਕਰਨਲ ਪ੍ਰੇਮ ਪ੍ਰਕਾਸ਼ ਤੇ ਪ੍ਰਨਤੀ ਵਲੋਂ ਆਸ਼ਾ ਕਿਰਨ ਸਕੂਲ ਦਾ ਦੌਰਾ
Ad Position 24