05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਰਕਾਰ ਵਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ-ਕੁਲਾਰ

Ad Position 21
No active advertisement
ਪਿੰਡ ਕੁੱਲੀਆਂ ਵਿਖੇ ਕਰਵਾਏ ਦੂਜੇ ਵਾਲੀਬਾਲ ਟੂਰਨਾਮੈਂਟ ਸਮੇਂ ਖਿਡਾਰੀਆਂ ਨਾਲ ਖੜ੍ਹੇ ਕਮਲਜੀਤ ਸਿੰਘ ਕੁਲਾਰ ਤੇ ਹੋਰ | ਤਸਵੀਰ : ਚੱਗਰ <br/> 02-06-2025
ਗੜ੍ਹਦੀਵਾਲਾ, 1 ਜੂਨ (ਚੱਗਰ)-ਪਿੰਡ ਕੁੱਲੀਆਂ ਵਿਖੇ ਬਾਬਾ ਸ਼ਾਂਤੀ ਗਿਰ ਦੀ ਕਿਰਪਾ ਸਦਕਾ ਕਲੱਬ ਪ੍ਰਬੰਧਕ ਕਮੇਟੀ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਦੂਜੇ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕਰਨ ਸਮੇਂ ਕਮਲਜੀਤ ਸਿੰਘ ਕੁਲਾਰ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਨੌਜਵਾਨ ਸਮਾਜ ਦੀ ਰੀੜ੍ਹ ਦੀ ਹੱਡੀ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਮੁਹਿੰਮ ਬਿੱਲਕੁਲ ਫਲਾਪ ਸਾਬਿਤ ਹੋਈ ਹੈ ਕਿਉਂਕਿ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਅੱਜ ਦੇ ਸਮੇਂ 'ਚ ਖੇਡਾਂ ਜ਼ਰੂਰੀ ਹਨ ਅਤੇ ਮੌਜੂਦਾ ਸਰਕਾਰ ਵਲੋਂ ਇਸ ਲਈ ਕੋਈ ਉਪਰਾਲਾ ਨਹੀ ਕੀਤਾ ਜਾ ਰਿਹਾ | ਅਕਾਲੀ ਸਰਕਾਰ ਵੇਲੇ ਕਬੱਡੀ ਕੱਪ ਹੁੰਦੇ ਸੀ ਅਤੇ ਨੌਜਵਾਨਾਂ ਨੂੰ ਜਿੰਮ ਮਸ਼ੀਨਾਂ ਦਿੱਤੀਆਂ ਜਾਂਦੀਆਂ ਸਨ ਸਪੋਰਟਸ ਕਿੱਟਾਂ ਦਿੱਤੀਆਂ ਜਾਂਦੀਆਂ ਸਨ ਜੋ ਕਿ ਹੁਣ ਬਿਲਕੁਲ ਬੰਦ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਆਉਣ 'ਤੇ ਇਹ ਸਾਰਾ ਕੁੱਝ ਦੁਬਾਰਾ ਸ਼ੁਰੂ ਹੋਵੇਗਾ | ਇਸ ਮੌਕੇ ਬੇਅੰਤ ਸਿੰਘ ਨੰਗਲ ਦਾਤਾ, ਸੋਨੂੰ ਬੁੱਟਰ ਗੜ੍ਹਦੀਵਾਲ, ਵਰਿੰਦਰ ਗੋਇਲ ਗੁਪਤਾ, ਵਿਵੇਕ ਗੁਪਤਾ ਗੜ੍ਹਦੀਵਾਲ, ਸਿਮਰਜੀਤ ਸਿੰਘ ਅਟਵਾਲ, ਹਰਵਿੰਦਰ ਸਮਰਾ, ਸਰਪੰਚ ਬਲਵਿੰਦਰ ਸਿੰਘ ਚਿੱਪੜਾ, ਕਰਨ ਸਿੰਘ ਧੁੱਗਾ, ਸੰਜੀਵ ਸਿੰਘ ਕੋਈ ਸਰਕਲ ਪ੍ਰਧਾਨ ਕੰਡੀ, ਜਗਰੂਪ ਸਿੰਘ ਚਠਿਆਲੀਆ, ਸਹਿਬਾਜ ਸਿੰਘ ਧੁੱਗਾ, ਸੰਦੀਪ ਸਿੰਘ ਸੋਨੂੰ ਡੱਫਰ ਵਾਇਸ ਸਰਕਲ ਪ੍ਰਧਾਨ ਗੜ੍ਹਦੀਵਾਲ, ਹਰਸ਼ ਬੁੱਢੀਪਿੰਡ, ਅਰਮਾਨ ਸਿੰਘ ਡੱਫਰ, ਲੱਕੀ ਰਾਈ ਬਾਹਲਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਕਾਬੂ ਅਗਲੀ ਖ਼ਬਰ 10ਵੀਂ ਤੇ 12ਵੀਂ ਦੇ ਹੋਣਹਾਰ ਵਿਦਿਆਰਥੀ ਸਕਾਲਰਸ਼ਿਪ ਤੇ ਮੋਮੈਂਟੋ ਨਾਲ ਸਨਮਾਨਿਤ
Ad Position 24