21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਆਈ.ਐਮ.ਏ. ਹੁਸ਼ਿਆਰਪੁਰ ਵਲੋਂ ਰੁਟੀਨ ਟੀਕਾਕਰਨ ਅਤੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਸੈਮੀਨਾਰ

Ad Position 21
No active advertisement
ਅਜੀਤ ਡੈਸਕ 04-06-2025
ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੁਟੀਨ ਟੀਕਾਕਰਨ ਅਤੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਬਾਰੇ ਆਈ.ਐਮ.ਏ. ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਡਾ. ਬਲਵਿੰਦਰਜੀਤ ਸਿੰਘ ਦੀ ਅਗਵਾਈ 'ਚ ਸੈਮੀਨਾਰ ਲਗਾਇਆ ਗਿਆ | ਜਿਸ 'ਚ ਜਲੰਧਰ ਆਈ.ਐਮ.ਏ. ਦੇ ਪ੍ਰਧਾਨ ਡਾ. ਭੂਟਾਨੀ, ਸਟੇਟ ਆਈ.ਐਮ.ਏ. ਕੋਆਰਡੀਨੇਟਰ ਫਾਰ ਐਚ.ਪੀ.ਵੀ. ਵੈਕਸੀਨ ਡਰਾਈਵ ਡਾ. ਪੂਜਾ ਕਪੂਰ, ਇਸਤਰੀ ਰੋਗ ਮਾਹਿਰ ਡਾ. ਹਰੀਸ਼ ਬਸੀ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਨੈਸ਼ਨਲ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਕਮੇਟੀ ਦੇ ਮੈਂਬਰ ਡਾ. ਰਜਿੰਦਰ ਸ਼ਰਮਾ, ਆਈ.ਐਮ.ਏ. ਹੁਸ਼ਿਆਰਪੁਰ ਦੇ ਸੈਕਟਰੀ ਡਾ.ਸੰਦੀਪ ਸਿੰਘ, ਖ਼ਜ਼ਾਨਚੀ ਡਾ.ਅਮਿਤ ਗੁਪਤਾ, ਸੀਨੀਅਰ ਮੈਂਬਰ ਡਾ. ਕੁਲਦੀਪ ਸਿੰਘ ਤੇ ਡਾ. ਕੇਸ਼ਵ ਸੂਦ ਆਦਿ ਸ਼ਾਮਿਲ ਹੋਏ | ਇਹ ਦੌਰਾਨ ਨੈਸ਼ਨਲ ਹੈੱਡਕੁਆਟਰ ਆਈ.ਐਮ.ਏ. ਵਲੋਂ ਹਿਊਮਨ ਪੈਪੀਲੋਮਾ ਵਾਇਰਸ (ਐਚ.ਪੀ.ਵੀ.) ਨਾਲ ਹੋਣ ਵਾਲੇ ਸਰਵਾਈਕਲ ਕੈਂਸਰ ਤੇ ਹੋਰ ਕੈਂਸਰ ਬਾਰੇ ਜਾਗਰੂਕਤਾ ਅਤੇ ਇਸ ਤੋਂ ਬਚਾਅ ਲਈ ਉਪਲੱਬਧ ਐਚ.ਪੀ.ਵੀ. ਵੈਕਸੀਨ ਬਾਰੇ ਮੈਂਬਰਾਂ ਨੂੰ ਸੈਂਸਟਾਈਜ਼ ਕੀਤਾ ਗਿਆ | ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਇਸਤਰੀ ਰੋਗ ਦੇ ਮਾਹਿਰ ਡਾ. ਹਰੀਸ਼ ਬਸੀ ਵਲੋਂ ਐਚ.ਪੀ.ਵੀ. ਦੀਆਂ ਕਿਸਮਾਂ ਅਤੇ ਉਨ੍ਹਾਂ ਦੇ ਕੈਂਸਰ ਕਰਨ 'ਚ ਭੂਮਿਕਾ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਅਤੇ ਇਸ ਦੇ ਟੀਕਾਕਰਨ ਦੀ ਮਹੱਤਤਾ ਬਾਰੇ ਦੱਸਿਆ | ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੀ ਟੀਕਾਕਰਨ ਸਬੰਧੀ ਮੌਜੂਦਾ ਟੀਕਾਕਰਨ ਸਾਰਨੀ ਬਾਰੇ ਜਾਣਕਾਰੀ ਸਾਂਝੀ ਕਰਦੇ ਪਿਛਲੇ ਕੁੱਝ ਸਾਲਾਂ 'ਚ ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ 'ਚ ਸ਼ਾਮਿਲ ਕੀਤੇ ਗਏ ਨਵੇਂ ਟੀਕਿਆਂ ਬਾਰੇ ਦੱਸਿਆ | ਉਨ੍ਹਾਂ ਬੱਚਿਆਂ ਵਿਚ ਖੂਨ ਦੀ ਕਮੀ, ਵਿਟਾਮਿਨ-ਏ ਦੀ ਕਮੀ, ਆਦਿ ਤੋਂ ਬਚਾਓ ਲਈ ਬਾਲ ਰੋਗ ਮਾਹਿਰਾਂ ਨੂੰ ਇਸ ਬਾਰੇ ਸੁਚੇਤ ਰਹਿਣ ਲਈ ਅਪੀਲ ਕੀਤੀ | ਆਈ.ਐਮ.ਏ. ਦੇ ਸੀਨੀਅਰ ਮੈਂਬਰ ਡਾ. ਰਜਿੰਦਰ ਸ਼ਰਮਾ ਨੇ ਦੱਸਿਆ ਕਿ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਬਾਰੇ ਸਰਕਾਰ ਵਲੋਂ ਆਈਆਂ ਨਵੀਆਂ ਹਦਾਇਤਾਂ ਜਿਨ੍ਹਾਂ 'ਚ ਨੋਨ ਬੈਡਡ ਹਸਪਤਾਲਾਂ, 10 ਬੈਡਡ ਹਸਪਤਾਲਾਂ ਅਤੇ 11 ਤੋਂ 50 ਬੈਡਡ ਹਸਪਤਾਲਾਂ ਨੂੰ ਲਾਲ ਜੋਨ ਚੋਂ ਕੱਢ ਕੇ ਹਰੇ ਜੋਨ 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ, ਇਸ ਨਾਲ ਛੋਟੇ ਹਸਪਤਾਲਾਂ ਨੂੰ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਦੇ ਖਰਚੇ ਵਿਚ ਕਾਫੀ ਰਾਹਤ ਮਿਲੇਗੀ | ਡਾ. ਪੂਜਾ ਕਪੂਰ ਨੇ ਸਾਰੇ ਮੈਂਬਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਜਿੱਥੇ ਵੀ ਕਿਧਰੇ ਕੁੱਝ ਲੋਕਾਂ ਦਾ ਇਕੱਠ ਮਿਲੇ ਤਾਂ ਐਚ.ਪੀ.ਵੀ. ਤੋਂ ਬਚਾਓ ਲਈ ਕੀਤੇ ਜਾਣ ਵਾਲੇ ਟੀਕਾਕਰਨ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰਨ | ਅਖੀਰ 'ਚ ਆਈ.ਐਮ.ਏ. ਦੇ ਸੀਨੀਅਰ ਮੈਂਬਰ ਅੱਖਾਂ ਦੇ ਮਾਹਿਰ ਡਾ. ਕੁਲਦੀਪ ਸਿੰਘ ਨੇ ਸਾਰੇ ਸੈਮੀਨਾਰ ਦੌਰਾਨ ਕੀਤੇ ਗਏ ਵਿਚਾਰ ਵਟਾਂਦਰੇ ਦਾ ਸਿੱਟਾ ਕੱਢਦੇ ਹੋਏ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਭ ਨੂੰ ਇਸ ਭਿਆਨਕ ਬਿਮਾਰੀ ਅਤੇ ਇਸ ਤੋਂ ਬਚਾਅ ਦੇ ਟੀਕੇ ਬਾਰੇ ਜਾਣਨ ਦਾ ਹੱਕ ਹੈ | ਉਨ੍ਹਾਂ ਨੇ ਸੁਝਾਅ ਦਿੱਤਾ ਕਿ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਆਈ.ਐਮ.ਏ. ਵਲੋਂ ਟੀਮਾਂ ਗਠਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਕਿ ਜਿਵੇਂ ਬਾਕੀ ਸਾਰੇ ਟੀਕਾਕਰਨ ਦਾ ਮਹੱਤਵ ਅਸੀਂ ਸਭ ਜਾਣਦੇ ਹਾਂ ਉਸੇ ਤਰ੍ਹਾਂ ਇਸ ਟੀਕੇ ਬਾਰੇ ਵੀ ਅਸੀਂ ਸੁਚੇਤ ਹੋ ਸਕੀਏ |
Ad Position 22
No active advertisement
ਪਿਛਲੀ ਖ਼ਬਰ ਕੂੜੇ ਕਰਕਟ ਕਾਰਨ ਕਿਸਾਨ ਦੀ ਮੱਕੀ ਨੂੰ ਪਈ ਅੱਗ ਅਗਲੀ ਖ਼ਬਰ ਵੇਵਜ਼ ਹਸਪਤਾਲ ਤੇ ਰੇਖੀ ਹਰਬੰਸ ਹਸਪਤਾਲ ਟਾਂਡਾ ਨੇ ਸਿਹਤ ਜਾਂਚ ਕੈਂਪ ਲਗਾਇਆ
Ad Position 24