26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਮਹਿਲਾ ਡਾਕਟਰ ਦੀ ਖੜ੍ਹੀ ਗੱਡੀ 'ਚ ਵੱਜੀ ਇਨੋਵਾ, ਚਾਲਕ ਵਾਲ-ਵਾਲ ਬਚੇ

Ad Position 21
No active advertisement
ਅਜੀਤ ਡੈਸਕ 05-06-2025
ਨਸਰਾਲਾ, 4 ਜੂਨ (ਸਤਵੰਤ ਸਿੰਘ ਥਿਆੜਾ)-ਹੁਸ਼ਿਆਰਪਰ-ਜਲੰਧਰ ਰੋਡ 'ਤੇ ਮੰਡਿਆਲਾਂ ਤੇ ਤਾਰਾਗੜ੍ਹ ਮੋੜ ਵਿਚਕਾਰ ਇਕ ਮਹਿਲਾ ਡਾਕਟਰ ਅਤੇ ਨੌਜਵਾਨਾਂ ਦੀ ਗੱਡੀਆਂ ਦੀ ਆਪਸ 'ਚ ਟੱਕਰ ਹੋ ਗਈ, ਜਿਸ 'ਚ ਗੱਡੀਆਂ ਤਾਂ ਨੁਕਸਾਨੀਆਂ ਗਈਆਂ, ਪਰ ਗੱਡੀਆਂ ਵਿਚ ਸਵਾਰ ਵਿਅਕਤੀਆਂ ਦਾ ਬਚਾ ਹੋ ਗਿਆ | ਇਸ ਸੰਬੰਧੀ ਮੌਕੇ 'ਤੇ ਪਹੁੰਚੇ ਪੁਲਿਸ ਚੌਕੀ ਨਸਰਾਲਾ ਦੇ ਮੁਲਾਜ਼ਮ ਏ.ਐਸ.ਆਈ. ਕਸ਼ਮੀਰੀ ਲਾਲ ਨੇ ਦੱਸਿਆ ਕਿ ਮਹਿਲਾ ਡਾਕਟਰ ਪ੍ਰਤੀਬਾ ਐਮ.ਓ., ਜੋ ਕਿ ਆਮ ਆਦਮੀ ਕਲੀਨਿਕ ਨਸਰਾਲਾ ਵਿਖੇ ਡਿਊਟੀ ਕਰਦੇ ਹਨ | ਡਾ. ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਘਰ ਆਦਮਪੁਰ ਤੋਂ ਐਕਸ. ਯੂ. ਵੀ. ਗੱਡੀ ਨੰਬਰ ਪੀ. ਬੀ. 08 ਐਫ਼. ਐਮ. 1631 'ਚ ਸਵਾਰ ਹੋ ਕੇ ਨਸਰਾਲਾ ਡਿਊਟੀ 'ਤੇ ਆ ਰਹੇ ਸੀ | ਜਦੋਂ ਉਹ ਹਾਦਸੇ ਵਾਲੀ ਜਗ੍ਹਾ ਆਏ ਤਾਂ ਅਚਾਨਕ ਉਨ੍ਹਾਂ ਦੀ ਗੱਡੀ ਦੇ ਅੱਗੇ ਕੁੱਤਾ ਆ ਗਿਆ | ਡਾਕਟਰ 'ਚੋਂ ਉਤਰ ਕੇ ਕੁੱਤੇ ਨੂੰ ਦੇਖ ਰਹੇ ਸੀ ਤਾਂ ਇੰਨੇ ਨੂੰ ਪਿੱਛੇ ਜਲੰਧਰ ਵਲੋਂ ਹੀ ਆ ਰਹੀ ਇਨੋਵਾ ਉਨ੍ਹਾਂ ਦੀ ਗੱਡੀ 'ਚ ਪਿਛਲੇ ਪਾਸੇ ਤੋਂ ਵੱਜਣ ਤੋਂ ਬਾਅਦ ਡੀਵਾਇਡਰ 'ਤੇ ਚੱੜ੍ਹ ਕੇ ਅੱਗੇ ਤਕਰੀਬਨ 100 ਮੀਟਰ ਦੀ ਦੂਰੀ 'ਤੇ ਜਾ ਕੇ ਮਸਾਂ ਰੁਕੀ | ਇਸ ਟੱਕਰ ਦਾ ਸ਼ਿਕਾਰ ਹੋਏ ਰਿਮਦ ਭਾਟੀਆ ਪੁੱਤਰ ਸੰਜੀਵ ਭਾਟੀਆ ਵਾਸੀ ਮੁਹੱਲਾ ਜਗਤਪੁਰਾ ਹੁਸ਼ਿਆਰਪੁਰ ਆਪਣੀ ਇਨੋਵਾ ਗੱਡੀ ਨੰਬਰ ਪੀ. ਬੀ. 07 ਬੀ. ਸੀ. 3843 ਵਿਚ ਸਵਾਰ ਹੋ ਕੇ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਜਲੰਧਰ ਵਾਲੀ ਸਾਇਡ ਤੋਂ ਆਪਣੇ ਘਰ ਜਾਣ ਲਈ ਆ ਰਿਹਾ ਸੀ | ਮੌਕੇ 'ਤੇ ਪੁਹੰਚੀ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ 67.84 ਕਰੋੜ ਦੀ ਕਰਜ਼ਾ ਮੁਆਫ਼ੀ ਅਨੁਸੂਚਿਤ ਜਾਤੀਆਂ ਲਈ ਇਕ ਵੱਡਾ ਤੋਹਫ਼ਾ-ਡਾ. ਇਸ਼ਾਂਕ ਅਗਲੀ ਖ਼ਬਰ ਇੰਜੀਨੀਅਰਿੰਗ ਦਾ ਆਧੁਨਿਕ ਚਮਤਕਾਰ
Ad Position 24