26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਚੋਰਾਂ ਵਲੋਂ ਕੀਮਤੀ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 05-06-2025
ਮੁਕੇਰੀਆਂ, 4 ਜੂਨ (ਰਾਮਗੜ੍ਹੀਆ)-ਐੱਸ.ਐੱਚ.ਓ. ਮੁਕੇਰੀਆਂ ਜੋਗਿੰਦਰ ਸਿੰਘ ਨੂੰ ਦਿੱਤੀ ਸ਼ਿਕਾਇਤ ਵਿਚ ਮਿਸ਼ਨ ਗਰੀਨ ਮੁਕੇਰੀਆਂ ਸਰਬੱਤ ਦਾ ਭਲਾ ਵੈੱਲਫੇਅਰ ਸੁਸਾਇਟੀ ਮੁਕੇਰੀਆਂ ਦੇ ਮੈਂਬਰਾਂ ਨੇ ਦੱਸਿਆ ਕਿ ਸਾਡੀ ਸੰਸਥਾ ਵਲੋਂ ਮਿਲਟਰੀ ਗਰਾਊਾਡ ਜੋ ਕਿ 27-28 ਕਿਲੇ੍ਹ ਹੈ, ਦੀ ਦੇਖਭਾਲ ਅਤੇ ਰੱਖ ਰਖਾਓ ਲਈ ਰੈਸਟ ਹਾਊਸ ਮੁਕੇਰੀਆਂ ਦੇ ਨਾਲ ਇਕ ਕਮਰਾ ਲਿਆ ਗਿਆ ਹੈ ਜਿਸ ਵਿਚੋਂ ਹਰਦੀਪ ਸਿੰਘ ਸੁਪਰਵਾਈਜ਼ਰ ਜਦੋਂ ਸਵੇਰੇ ਕੰਮ ਕਰਨ ਲਈ ਸਾਮਾਨ ਲੈਣ ਗਿਆ ਤਾਂ ਉਸ ਨੇ ਦੇਖਿਆ ਕਿ ਸਟੋਰ ਦੇ ਬਾਹਰ ਦਾ ਕੁੰਡਾ ਟੁੱਟਾ ਹੋਇਆ ਸੀ ਅਤੇ ਉਸ ਦਾ ਤਾਲਾ ਉਸੇ ਤਰ੍ਹਾਂ ਲੱਗਾ ਹੋਇਆ ਸੀ | ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਗਰਾਸ ਕਟਰ, 2 ਟੈਂਕਰ ਦਾ ਗੁੱਲਾ, 3 ਕਟਰ ਦੀ ਸਾਪਟ, ਸੱਬਲ਼ਾਂ 3, ਬੇਲਚਾ 2, ਟੋਏ ਕੱਢਣ ਵਾਲਾ ਯੰਤਰ, ਦਾਤੀਆਂ 12-15, ਆਰੀ 1, ਬਾਟੇ 5 ਅਤੇ ਕੇਬਲ ਤਾਰ ਅਤੇ ਹੋਰ ਛੋਟਾ ਮੋਟਾ ਸਾਮਾਨ ਚੋਰੀ ਸੀ | ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਫੜ ਕੇ ਸਾਡਾ ਚੋਰੀ ਹੋਇਆ ਸਾਮਾਨ ਸਾਨੂੰ ਦਿਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਧੁੱਗਾ ਵਿਖੇ ਸੰਤ ਬਾਬਾ ਠਾਕੁਰ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ ਅਗਲੀ ਖ਼ਬਰ ਵਾਰਡ-11 ਦੀ ਕੌਂਸਲਰ ਪੂਨਮ ਰੱਤੂ ਵਲੋਂ ਕਜਲਾ ਕਾਲੋਨੀ 'ਚ ਗਲੀ ਦੇ ਨਿਰਮਾਣ ਦਾ ਉਦਘਾਟਨ
Ad Position 24