26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬਾਬਾ ਹਜ਼ਾਰਾ ਦਾ ਸਾਲਾਨਾ ਜੋੜ ਮੇਲਾ ਮਨਾਇਆ

Ad Position 21
No active advertisement
ਅਜੀਤ ਡੈਸਕ 05-06-2025
ਚੌਲਾਂਗ, 4 ਜੂਨ (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਹਾਈਵੇ 'ਤੇ ਸਥਿਤ ਸਥਾਨਕ ਅੱਡੇ ਤੇ ਬਾਬਾ ਹਜ਼ਾਰਾ ਦਾ ਸਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਬਾਬਾ ਹਜ਼ਾਰਾ ਜੀ ਦੇ ਦਰਬਾਰ 'ਤੇ ਸਵੇਰੇ ਝੰਡੇ ਦੀ ਰਸਮ ਤੋਂ ਬਾਅਦ ਢਾਡੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ | ਇਸ ਛਿੰਝ ਮੇਲੇ 'ਚ ਬਤੌਰ ਮੁੱਖ ਮਹਿਮਾਨ ਡੀ.ਐਸ.ਪੀ. ਦਵਿੰਦਰ ਸਿੰਘ ਬਾਜਵਾ, ਡੀ. ਐਸ. ਪੀ. ਬਲਵਿੰਦਰ ਸਿੰਘ ਜੌੜਾ, ਡੀ.ਐਸ.ਪੀ. ਮਲਕੀਅਤ ਸਿੰਘ, ਬਾਬਾ ਰਵੀਪਾਲ ਚੁੰਮੋ ਵਾਲੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਜਿਨ੍ਹਾਂ ਸਮੂਹ ਮਹਿਮੀ ਪਰਿਵਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਇਹ ਛਿੰਝ ਮੇਲਾ ਕਰਵਾਉਣ 'ਤੇ ਧੰਨਵਾਦ ਕੀਤਾ | ਸਾਰੇ ਮਹਿਮਾਨਾਂ ਨੇ ਸਮੂਹ ਨੌਜਵਾਨਾਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ | ਜਦਕਿ ਇਸ ਮੌਕੇ ਵਿਸ਼ੇਸ਼ ਤੌਰ 'ਤੇ ਨਾਮੀਂ ਪਹਿਲਵਾਨ ਨੇ ਛਿੰਝ ਵਿਚ ਹਾਜ਼ਰੀ ਲਗਵਾਈ ਤੇ ਆਪਣੀ ਭਲਵਾਨੀ ਦੇ ਜੌਹਰ ਦਿਖਾਏ | ਇਸ ਮੌਕੇ ਗੋਪੀ ਪਹਿਲਵਾਨ ਲੁਧਿਆਣਾ ਨੂੰ ਕਰਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਪਹਿਲਵਾਨ ਨੇ ਚਿੱਤ ਕਰਕੇ ਰੁਮਾਲੀ ਦੀ ਕੁਸ਼ਤੀ ਜਿੱਤੀ ਜਦਕਿ ਛੋਟਾ ਗਨੀ ਪਹਿਲਵਾਨ ਨੇ ਵੀ ਆਪਣੇ ਵਿਰੋਧੀ ਨੂੰ ਹਰਾ ਕੇ ਕੁਸ਼ਤੀ ਜਿੱਤੀ | ਇਸ ਮੌਕੇ ਨਵਾਬ ਪਹਿਲਵਾਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਜਦਕਿ ਮਹਿਮੀ ਪਰਿਵਾਰ ਵਿਚੋਂ ਮਾਸਟਰ ਗੁਰਚਰਨ ਸਿੰਘ, ਡੀ. ਪੀ. ਇੰਦਰਜੀਤ ਸਿੰਘ, ਪਹਿਲਵਾਨ ਰਜਿੰਦਰ ਸਿੰਘ ਤੇ ਸਮੂਹ ਪਰਿਵਾਰਕ ਮੈਂਬਰਾਂ ਵਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਭੱਜੀ ਭੋਗਪੁਰ, ਜਰਨੈਲ ਬਾਜਵਾ, ਰਾਵਲ ਸਿੰਘ ਦਾਤਾ, ਕੁਲਵੀਰ ਸਿੰਘ, ਕਾਲਾ ਖੋਖਰ, ਰਾਮਪਾਲ ਖੋਖਰ ਤੋਂ ਇਲਾਵਾ ਹਲਕੇ ਦੀਆ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਾਈ ਬਲੱਡ ਪ੍ਰੈਸ਼ਰ ਜਾਗਰੂਕਤਾ ਸੰਬੰਧੀ ਦੌੜ ਭਲਕੇ ਅਗਲੀ ਖ਼ਬਰ ਨਸ਼ਾ ਮੁਕਤੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਲੋਕਾਂ ਨੂੰ ਕੀਤਾ ਜਾਗਰੂਕ
Ad Position 24