ਹੁਸ਼ਿਆਰਪੁਰ, 4 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਦੇ ਸਰਪ੍ਰਸਤ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਆਗਿਆਪਾਲ ਸਿੰਘ ਸਾਹਨੀ ਨੇ ਆਪਣਾ ਜਨਮ ਦਿਨ ਕੋਰਨੀਅਲ ਅੰਨ੍ਹੇਪਨ ਤੋਂ ਪੀੜਤ ਵਿਅਕਤੀ ਦੇ ਆਪ੍ਰੇਸ਼ਨ ਦਾ ਖ਼ਰਚ ਦੇ ਕੇ ਮਨਾਇਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਅਰੋੜਾ ਦੀ ਪ੍ਰਧਾਨਗੀ 'ਚ ਚੇਅਰਮੈਨ ਜੇ.ਬੀ.ਬਹਿਲ, ਮਦਨ ਲਾਲ ਮਹਾਜਨ, ਪ੍ਰੋ.ਦਲਜੀਤ ਸਿੰਘ ਅਤੇ ਅਸ਼ਵਨੀ ਦੱਤਾ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜਨਮ ਦਿਨ ਦੀ ਵਧਾਈ ਦਿੱਤੀ | ਇਸ ਮੌਕੇ ਆਗਿਆਪਾਲ ਸਿੰਘ ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਉਹ ਆਪਣਾ ਜਨਮ ਦਿਨ ਪੁੰਨ ਦਾ ਕੰਮ ਕਰਕੇ ਹੀ ਮਨਾਉਣਗੇ, ਇਸ ਲਈ ਉਨ੍ਹਾਂ ਨੇ ਰੋਟਰੀ ਆਈ ਬੈਂਕ ਨੂੰ ਇਕ ਕੋਰਨੀਅਲ ਅੰਨ੍ਹੇਪਨ ਤੋਂ ਪੀੜਤ ਵਿਅਕਤੀ ਦੇ ਆਪ੍ਰੇਸ਼ਨ ਲਈ 12000 ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ | ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਅਤੇ ਚੇਅਰਮੈਨ ਜੇ.ਬੀ.ਬਹਿਲ ਨੇ ਕਿਹਾ ਕਿ ਸੁਸਾਇਟੀ ਹੁਣ ਤੱਕ 4117 ਲੋਕਾਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰੌਸ਼ਨੀ ਪ੍ਰਦਾਨ ਕਰ ਚੁੱਕੀ ਹੈ |